Kabaddi

ਪਹਿਲੀ ਕਬੱਡੀ ਚੈਂਪੀਅਨਜ਼ ਲੀਗ 25 ਤੋਂ

ਨਵੀਂ ਦਿੱਲੀ, 20 ਜਨਵਰੀ 2026 : ਪਹਿਲੀ ਕਬਡੀ ਚੈਂਪੀਅਨਜ਼ ਲੀਗ (First Kabaddi Champions League) (ਕੇ. ਸੀ. ਐੱਲ.) ਦਾ ਆਯੋਜਨ 25 ਜਨਵਰੀ ਤੋਂ 7 ਫਰਵਰੀ ਤੱਕ ਹਰਿਆਣਾ ਦੇ ਰਾਏ ਸਥਿਤ ਖੇਡ ਯੂਨੀਵਰਸਿਟੀ (Sports University) ਵਿਚ ਕੀਤਾ ਜਾਵੇਗਾ । ਆਯੋਜਕਾਂ ਨੇ ਇਹ ਐਲਾਨ ਕੀਤਾ ।

ਪਹਿਲੇ ਸੈਸ਼ਨ ਲਈ ਕਰ ਦਿੱਤਾ ਗਿਆ ਹੈ ਪ੍ਰੋਗਰਾਮ ਦਾ ਐਲਾਨ

ਕੇ. ਸੀ. ਐੱਲ. ਨੇ ਅਧਿਕਾਰਤ ਤੌਰ `ਤੇ ਪਹਿਲੇ ਸੈਸ਼ਨ ਲਈ ਮੈਚਾਂ ਦਾ ਪ੍ਰੋਗਰਾਮ ਐਲਾਨ ਕਰ ਦਿੱਤਾ ਹੈ । ਇਹ ਪ੍ਰਤੀਯੋਗਿਤਾ (Competition) 12 ਦਿਨਾਂ ਤੱਕ ਚੱਲੇਗੀ, ਜਿਸ ਵਿਚ 8 ਫ੍ਰੈਂਚਾਈਜ਼ੀ ਟੀਮਾਂ ਹਿੱਸਾ ਲੈਣਗੀਆਂ । ਇਨ੍ਹਾਂ ਟੀਮਾਂ ਵਿਚ ਸੋਨੀਪਤ ਸਟਾਰਸ, ਗੁਰੂਗ੍ਰਾਮ ਗੁਰਜ, ਹਿਸਾਰ ਹੀਰੋਜ਼,ਭਿਵਾਨੀ ਬੁਲਸ, ਰੋਹਤਕ ਰਾਇਲਜ਼, ਕਰਨਾਲ ਕਿੰਗਜ਼, ਪਾਨੀਪਤ ਪੈਂਥਰਸ ਤੇ ਫਰੀਦਾਬਾਦ ਫਾਈਟਰਸ ਸ਼ਾਮਲ ਹਨ । ਇਸ ਪ੍ਰਤੀਯੋਗਿਤਾ ਦਾ ਆਯੋਜਨ ਲੀਗ ਰੂਪ ਵਿਚ ਕੀਤਾ ਜਾਵੇਗਾ, ਜਿਸ ਵਿਚ ਸਾਰੀਆਂ ਟੀਮਾਂ ਇਕ-ਦੂਜੇ ਦਾ ਸਾਹਮਣਾ ਕਰਨਗੀਆਂ ।

Read more : ਸਵਾਮੀ ਵਿਵੇਕਾਨੰਦ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਯਾਦਗਾਰੀ ਖੇਡ ਮੁਕਾਬਲੇ ਹੋਏ

Leave a Comment

Your email address will not be published. Required fields are marked *

Scroll to Top