ਨਾਭਾ, 20 ਜੂਨ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ 5 ਪੰਜ ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪੇ੍ਮ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਸ਼ਾਮਲ ਹਨ ।
ਪੰਜ ਗ੍ਰਾਮ ਚਿੱਟਾ/ਹੈਰੋਇਨ ਬ੍ਰਾਮਦ ਹੋਈ
ਪੁਲਸ ਮੁਤਾਬਕ ਐਸ. ਆਈ. ਪਵਿੱਤਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਗੋਲ ਚੌਂਕ ਰੋਹਟੀ ਪੁਲ ਮੌਜੂਦ ਸਨ ਨੂੰ ਸੂਚਨਾ ਮਿਲੀ ਉਕਤ ਵਿਅਕਤੀ ਚਿੱਟਾ/ਹੈਰੋਇਨ ਵੇਚਣ ਲਈ ਪਿੰਡ ਭੋਜੋ ਮਾਜਰੀ ਨੂੰ ਜਾਂਦੀ ਸੜ੍ਹਕ ਕੰਢੇ ਨਹਿਰ ਦੀ ਪਟੜੀ ਕੋਲ ਖੜ੍ਹਾ ਹੈ ਤੇ ਜਦੋਂ ਰੇਡ ਕੀਤੀ ਗਈ ਤਾਂ ਪੰਜ ਗ੍ਰਾਮ ਚਿੱਟਾ/ਹੈਰੋਇਨ (Five grams of white) ਬ੍ਰਾਮਦ ਹੋਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਦਰ ਨਾਭਾ ਨੇ ਕੀਤਾ ਦੋ ਜਣਿਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ




