ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ (Sanjeev Bhatt) ਨੂੰ 1996 ਦੇ ਨਸ਼ੀਲੇ ਪਦਾਰਥ ਪਲਾਂਟ ਕਰਨ ਦੇ ਮਾਮਲੇ ਵਿਚ ਦਿੱਤੀ ਗਈ 20 ਸਾਲ ਦੀ ਸਜ਼ਾ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ।
ਨਸ਼ੀਲੇ ਪਦਾਰਥ ਮਾਮਲੇ `ਚ ਸਜ਼ਾ ਰੱਦ ਕਰਨ ਤੋਂ ਇਨਕਾਰ
ਜਸਟਿਸ ਜੇ. ਕੇ. ਮਹੇਸ਼ਵਰੀ (Justice J. K. Maheshwari) ਅਤੇ ਜਸਟਿਸ ਵਿਜੇ ਬਿਸ਼ਨੋਈ (Justice Vijay Bishnoi) ਦੀ ਬੈਂਚ ਨੇ ਭੱਟ ਦੀ ਪਟੀਸ਼ਨ `ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ 2024 `ਚ ਗੁਜਰਾਤ ਦੀ ਇਕ ਅਦਾਲਤ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਅਤੇ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਿੱਤੀ ਗਈ ਸਜ਼ਾ ਬਰਕਰਾਰ (Sentence upheld) ਰਹੀ । ਸੁਣਵਾਈ ਦੌਰਾਨ, ਭੱਟ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਤਰਕ ਦਿੱਤਾ ਕਿ ਸਾਬਕਾ ਆਈ. ਪੀ. ਐੱਸ. ਅਧਿਕਾਰੀ ਪਹਿਲਾਂ ਹੀ 7 ਸਾਲ ਤੋਂ ਵੱਧ ਸਮਾਂ ਜੇਲ `ਚ ਗੁਜ਼ਾਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਗੈਰ-ਵਪਾਰਕ ਮਾਤਰਾ `ਚ ਨਸ਼ੀਲੇ ਪਦਾਰਥਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ ।
Read more :




