Arrested

ਆਈ. ਡੀ. ਐਫ. ਸੀ. ਫਰਸਟ ਬੈਂਕ ਧੋਖਾਧੜੀ ਮਾਮਲੇ ਵਿਚ ਚਾਰ ਗ੍ਰਿਫ਼ਤਾਰ

ਚੰਡੀਗੜ੍ਹ, 25 ਫਰਵਰੀ 2026 : ਹਰਿਆਣਾ ਸਰਕਾਰ (Haryana Government) ਦੇ ਬੈਂਕ ਖਾਤਿਆਂ ਵਿਚੋਂ ਕਰੋੜਾਂ ਦੀ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਨੇ ਕੀਤਾ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਦੇ ਬੈਂਕ ਖਾਤਿਆਂ (Bank accounts) ਵਿਚੋਂ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਹਰਿਆਣਾ ਦੇ ਸੂਬਾ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ ਨੇ ਆਈ. ਡੀ. ਐਫ਼ .ਸੀ. ਫ਼ਰਸਟ ਬੈਂਕ ਧੋਖਾਧੜੀ ਮਾਮਲੇ ’ਚ ਮੁੱਖ ਸਾਜਿ਼ਸ਼ਕਰਤਾ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ (Arrest) ਕੀਤੇ ਚਾਰ ਵਿਅਕਤੀਆਂ ’ਚੋਂ ਦੋ ਆਈ. ਡੀ. ਐਫ਼. ਸੀ. ਫ਼ਰਸਟ ਬੈਂਕ ਦੇ ਸਾਬਕਾ ਮੁਲਾਜ਼ਮ ਅਤੇ ਦੋ ਹੋਰ ਇਕ ਸਾਂਝੇਦਾਰ ਕੰਪਨੀ ਦੇ ਮਾਲਕ ਹਨ ।

ਕੌਣ ਕੌਣ ਹਨ ਜੋ ਕੀਤੇ ਗਏ ਹਨ ਗ੍ਰਿਫਤਾਰ

ਸਟੇਟ ਵਿਜੀਲੈਂਸ ਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰੀਆਂ (Arrests) ਮੰਗਲਵਾਰ ਸ਼ਾਮ ਨੂੰ ਆਈ. ਡੀ. ਐਫ਼. ਸੀ. ਫ਼ਰਸਟ ਬੈਂਕ ਧੋਖਾਧੜੀ ਮਾਲਮੇ ਦੀ ਜਾਰੀ ਜਾਂਚ ਹੇਠ ਕੀਤੀ ਗਈ । ਪੰਚਕੂਲਾ ’ਚ ਮੀਡੀਆ ਨਾਲ ਗੱਲ ਕਰਦਿਆਂ ਏ. ਸੀ. ਬੀ. ਦੇ ਡਾਇਰੈਕਟਰ ਜਨਰਲ (Director General of A. C. B.) ਏ. ਐਸ. ਚਾਵਲਾ ਨੇ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰਿਭਵ ਰਿਸ਼ੀ, ਅਭੈ ਕੁਮਾਰ, ਸਵਾਤੀ ਸਿੰਗਲਾ ਅਤੇ ਅਭਿਸ਼ੇਕ ਸਿੰਗਲਾ ਦੇ ਰੂਪ ’ਚ ਕੀਤੀ ।

ਏ. ਸੀ. ਬੀ. ਦੇ ਡਾਇਰੈਕਟਰ ਚਾਵਲਾ ਨੇ ਕੀ ਜਾਣਕਾਰੀ ਦਿੱਤੀ

ਉਨ੍ਹਾਂ ਕਿਹਾ ਕਿ ਰਿਸ਼ੀ ਅਤੇ ਅਭੈ ਆਈ. ਡੀ. ਐਫ਼. ਸੀ. ਫ਼ਰਸਟ ਬੈਂਕ (I. D. F. C. First Bank) ਦੇ ਸਾਬਕਾ ਮੁਲਾਜ਼ਮ ਹਨ, ਜਦਕਿ ਸਵਾਤੀ ਅਤੇ ਅਭਿਸ਼ੇਕ ਭਰਾ-ਭੈਣ ਹਨ ਜੋ ‘ਸਵਾਸਤਿਕ ਦੇਸ਼ ਪ੍ਰਾਜੈਕਟ’ ਨਾਮਕ ਇਕ ਫ਼ਰਮ ਚਲਾਉਂਦੇ ਸਨ । ਚਾਵਲਾ ਨੇ ਦਸਿਆ ਕਿ ਰਿਸ਼ੀ ਅਤੇ ਅਭੈ ਆਈ. ਡੀ. ਐਫ਼. ਸੀ. ਫ਼ਰਸਟ ਬੈਂਕ ਦੇ ਸਾਬਕਾ ਮੁਲਾਜ਼ਮ ਹਨ, ਜਦਕਿ ਸਵਾਤੀ ਅਤੇ ਅਭਿਸ਼ੇਕ ਭਰਾ-ਭੈਣ ਹਨ ਜੋ ‘ਸਵਾਸਤਿਕ ਦੇਸ਼ ਪ੍ਰਾਜੈਕਟ’ ਨਾਮਕ ਇਕ ਫ਼ਰਮ ਚਲਾਉਂਦੇ ਸਨ । ਚਾਵਲਾ ਨੇ ਕਿਹਾ ਕਿ ਰਿਸ਼ੀ ਛੇ ਮਹੀਨੇ ਪਹਿਲਾਂ ਤਕ ਬੈਂਕ ਦੀ ਸੈਕਟਰ-32 ਬ੍ਰਾਂਚ ਦੇ ਮੁਖੀ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿਤੀ । ਉਨ੍ਹਾਂ ਕਿਹਾ ਕਿ ਬੈਂਕ ਦੇ ‘ਰਿਲੇਸ਼ਨਸ਼ਿਪ ਮੈਨੇਜਰ’ ਅਭੈ ਨੇ ਪਿਛਲੇ ਸਾਲ ਅਗਸਤ ਦੇ ਆਸਪਾਸ ਨੌਕਰੀ ਛੱਡ ਦਿਤੀ ਸੀ । ਉਨ੍ਹਾਂ ਕਿਹਾ ਕਿ ਰਿਸ਼ੀ ਅਤੇ ਅਭੈ ਨੇ ਮਿਲ ਕੇ ਇਸ ਧੋਖਾਧੜੀ ਦੀ ਸਾਜ਼ਸ਼ ਰਚੀ ਸੀ ।

ਕੰਪਨੀ ਦੇ ਬੈਂਕ ਖਾਤੇ ਵਿਚ ਟ੍ਰਾਂਸਫਰ ਕੀਤੇ ਗਏ ਸਨ ਕੁੱਲ 300 ਕਰੋੜ

ਅਧਿਕਾਰੀ ਨੇ ਕਿਹਾ ਕਿ ‘ਸਵਾਸਤਿਕ ਦੇਸ਼ ਪ੍ਰਾਜੈਕਟ’ ਕੰਪਨੀ ਦੇ ਬੈਂਕ ਖਾਤੇ ’ਚ ਕੁਲ 300 ਕਰੋੜ ਰੁਪਏ ਟਰਾਂਸਫ਼ਰ ਕੀਤੇ ਗਏ। ਕੰਪਨੀ ਦੀ ਮੁੱਖ ਮਾਲਕ ਸਵਾਤੀ ਸਿੰਗਲਾ ਹੈ ਜੋ 75 ਫ਼ੀਸਦੀ ਸ਼ੇਅਰਧਾਰਕ ਹੈ, ਜਦਕਿ ਉਸ ਦੇ ਭਰਾ ਅਭਿਸ਼ੇਕ ਸਿੰਗਲਾ ਕੋਲ ਬਾਕੀ 25 ਫ਼ੀ ਸਦੀ ਸ਼ੇਅਰ ਹਨ । ਚਾਵਲਾ ਨੇ ਕਿਹਾ ਕਿ ਸਵਾਤੀ ਸਿੰਗਲਾ ਅਭੈ ਦੀ ਪਤਨੀ ਹੈ । ਅਸੀਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਇਕ ਐਫ਼. ਆਈ. ਆਰ. ਦਰਜ ਕੀਤੀ ਸੀ, ਜਦਕਿ ਸੂਬਾ ਸਰਕਾਰ ਨੇ ਧੋਖਾਧੜੀ ਦੀ ਜਾਂਚ ਲਈ ਇਕ ਕਮੇਟੀ ਬਣਾਈ ਸੀ । ਆਈ. ਡੀ. ਐਫ਼. ਸੀ. ਬੈਂਕ ਨੇ ਹਰਿਆਣਾ ਸਰਕਾਰ ਦੇ ਖਾਤਿਆਂ ’ਚ ਉਸ ਦੇ ਮੁਲਾਜ਼ਮਾਂ ਅਤੇ ਹੋਰ ਲੋਕਾਂ ਵਲੋਂ ਕੀਤੀ ਗਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਐਤਵਾਰ ਨੂੰ ਪ੍ਰਗਟਾਵਾ ਕੀਤਾ ਸੀ ।

Read More : 590 ਕਰੋੜ ਦੀ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਹੋਈ ਧੋਖਾਧੜੀ

Leave a Comment

Your email address will not be published. Required fields are marked *

Scroll to Top