Park Hospital

ਪਾਰਕ ਹਸਪਤਾਲ ਵਿਖੇ ਲੱਗੇਗਾ 21 ਨੂੰ ਮੁਫ਼ਤ ਮੈਗਾ ਮੈਡੀਕਲ ਕੈਂਪ

ਪਟਿਆਲਾ, 19 ਜੂਨ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਬਣੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਅਰਬਨ ਐਸਟੇਟ ਫੇਜ-1 ਵਿਚ ਬਣੇ ਪਾਰਕ ਹਸਪਤਾਲ (Park Hospital) ਵਿਖੇ 21 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਮੁਫ਼ਤ ਮੈਗਾ ਮੈਡੀਕਲ ਕੈਂਪ (Free mega medical camp) ਲਗਾਇਆ ਜਾ ਰਿਹਾ ਹੈ । ਇਸ ਕੈਂਪ ਵਿੱਚ ਡਾ. ਜਿਵਤੇਸ਼ ਸਿੰਘ (ਯੂਰੋਲੋਜੀ), ਡਾ. ਹੇਮੰਤ ਓਝਾ (ਜਨਰਲ ਸਰਜਰੀ), ਡਾ. ਗੁਰਜੋਤ ਸਿੰਘ  (ਜਨਰਲ ਸਰਜਰੀ), ਅਤੇ ਡਾ. ਅਭਿਤੇਸ਼ ਸਿੰਘ (ਸਰਜੀਕਲ ਓਨਕੋਲੋਜੀ) ਵਲੋ ਸਿਹਤ ਸੰਬੰਦੀ ਕੈਂਪ ਵਿੱਚ ਮੁਫ਼ਤ ਸਲਾਹ ਦਿੱਤੀ ਜਾਵੇਗੀ।

ਕੈਂਪ ਦਾ ਸਮਾਂ ਹੋਵੇਗਾ ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ

ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਰਾਜੁਲ ਸ਼ਰਮਾ (ਸੀ. ਈ. ੳ.) ਨੇ ਦੱਸਿਆ ਕਿ ਉਪਰੋਕਤ ਕੈਂਪ ਵਿੱਚ ਦਵਾਈ ਸੰਬੰਧੀ ਮੁਫ਼ਤ ਸਲਾਹ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਆਮ ਲੋਕ ਲੈਬਾਰਟਰੀ, ਰੇਡੀਓਲੋਜੀ ਅਤੇ ਹੋਰ ਸਾਰੇ ਟੈਸਟਾਂ ਵਿੱਚ ਵੀ 25 ਫੀਸਦੀ ਦੀ ਛੋਟ ਦਾ ਲਾਭ ਲੈ ਸਕਦੇ ਹਨ । ਇਸ ਕੈਂਪ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗਾ ।

Read More :  ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ 80ਵੇਂ ਸਥਾਪਨਾ ਦਿਵਸ ਦੀ ਯਾਦ ਵਿੱਚ ਖੂਨਦਾਨ ਕੈਂਪ 19 ਨੂੰ 

 

 

Leave a Comment

Your email address will not be published. Required fields are marked *

Scroll to Top