posco act

ਲੜਕੀ ਦੀ ਇਜ਼ੱਤ ਰੂਪੀ ਐਫ. ਡੀ. ਨਾਲ ਖੇਡਣ ਤੇ ਪੋਸਕੋ ਐਕਟ ਤਹਿਤ ਕੇਸ ਦਰਜ

ਨਾਭਾ, 30 ਜੂਨ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ ਪੋਸਕੋ ਐਕਟ (Posco Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈਵਿਚ ਜੱਗਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਲੋਹਾਰ ਮਾਜਰਾ ਥਾਣਾ ਸਦਰ ਨਾਭਾ ਸ਼ਾਮਲ ਹੈ ।

ਪੈਸੇ ਕਢਾਉਣ ਲਈ ਬੈਂਕ ਵਿੱਚ ਗਈ ਸੀ ਪਰ ਘਰ ਵਾਪਿਸ ਨਹੀ ਆਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 26 ਜੂਨ 2025 ਨੂੰ ਸਮਾ 02.00 ਪੀ. ਐਮ ਤੇ ਉਸ ਦੀ ਲੜਕੀ ਜੋ ਕਿ 16 ਸਾਲਾਂ ਦੀ ਹੈ ਪੈਸੇ ਕਢਾਉਣ ਲਈ ਬੈਂਕ ਵਿੱਚ ਗਈ ਸੀ ਪਰ ਘਰ ਵਾਪਿਸ ਨਹੀ ਆਈ, ਜਿਸ ਸਬੰਧੀ ਉਸ ਦੇ ਪਰਿਵਾਰ ਨੇ ਭਾਲ ਕਰਨੀ ਸੁ਼ਰੂ ਕਰ ਦਿੱਤੀ ਤਾਂ 27 ਜੂਨ 2025 ਨੂੰ ਪਤਾ ਲੱਗਿਆ ਕਿ ਲੜਕੀ ਉਪਰੋਕਤ ਵਿਅਕਤੀ ਦੀ ਮੋਟਰ ਤੇ ਬੈਠੀ ਹੈ ।

ਲੜਕੀ ਨੂੰ ਕੋਈ ਨਸ਼ਾ ਵਗੈਰਾ ਕਰਵਾਇਆ ਹੋਇਆ ਸੀ

ਸਿ਼ਕਾਇਤਕਰਤਾ ਨੇ ਦੱਸਿਆ ਕਿ ਸਮਾ 07.00 ਪੀ. ਐਮ ਤੇ ਉਹ ਅਤੇ ਹੋਰ ਉਪਰੋਕਤ ਵਿਅਕਤੀ ਦੀ ਮੋਟਰ ਤੇ ਪੁੱਜੇ ਤਾਂ ਦੇਖਿਆ ਕਿ ਉਸਦੀ ਲੜਕੀ ਨਾਲ ਉਪਰੋਕਤ ਵਿਅਕਤੀ ਅਤੇ ਬਿੱਲਾ ਸਿੰਘ ਪੁੱਤਰ ਧਰਮਾ ਸਿੰਘ ਵਾਸੀ ਪਿੰਡ ਬਿੰਨਾਹੇੜੀ ਵੀ ਬੈਠੇ ਸਨ, ਜੋ ਉਸ ਦੀ ਲੜਕੀ ਨੂੰ ਕੋਈ ਨਸ਼ਾ ਵਗੈਰਾ ਕਰਵਾਇਆ ਹੋਇਆ ਸੀ ਅਤੇ ਉਹ ਅਤੇ ਹੋਰ ਆਪਣੀ ਲੜਕੀ ਨੂੰ ਲੈ ਕੇ ਘਰ ਆ ਗਏ, ਜਿਸਨੇ ਦੱਸਿਆ ਕਿ ਜਦੋਂ ਕਿ ਉਹ ਬੈਂਕ ਵਿੱਚੋ ਪੈਸੇ ਕਢਾਉਣ ਨੂੰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਉਪਰੋਕਤ ਵਿਅਕਤੀ ਮੋਟਰਸਾਇਕਲ ਤੇ ਆਇਆ ਤੇ ਉਸ ਨੂੰ ਵਰਗਲਾ ਫੁਸਲਾ ਕੇ ਮਾੜੀ ਨੀਅਤ ਨਾਲ ਆਪਣੇ ਘਰ ਲੈ ਗਿਆ, ਜਿੱਥੇ ਉਸਨੂੰ ਜੂਸ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਰਾਤ ਨੂੰ ਉਸ ਨਾਲ ਬਲਾਤਕਾਰ ਕੀਤਾ ।

ਉਨ੍ਹਾਂ ਦੱਸਿਆ ਕਿ ਤੇ ਉਪਰੋਕਤ ਵਿਅਕਤੀ ਡਰਦਾ ਹੋਇਆ ਅਗਲੇ ਦਿਨ ਉਸਦੀ ਲੜਕੀ ਨੂੰ ਮੋਟਰ ਤੇ ਲੈ ਗਿਆ ਸੀ, ਜਿੱਥੇ ਉਸਦਾ ਦੋਸਤ ਬਿੱਲਾ ਸਿੰਘ ਵੀ ਮੋਜੂਦ ਸੀ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਦਰ ਨਾਭਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਲਿਜਾਉਣ ਤੇ ਕੇਸ ਦਰਜ

 

Leave a Comment

Your email address will not be published. Required fields are marked *

Scroll to Top