gurinderveer

ਗੁਰਿੰਦਰਵੀਰ ਨੇ 60 ਮੀਟਰ ਦੌੜ `ਚ ਜਿੱਤਿਆ ਰਾਸ਼ਟਰੀ ਰਿਕਾਰਡ ਸਮੇਂ ਦੇ ਨਾਲ ਸੋਨਾ

ਭੁਵਨੇਸ਼ਵਰ, 26 ਮਾਰਚ 2026 : ਪੰਜਾਬ ਦੇ ਪ੍ਰਸਿੱਧ ਦੌੜਾਕ ਗੁਰਿੰਦਰਵੀਰ ਸਿੰਘ (Runner Gurinderveer Singh) ਵਲੋਂ ਇਕ ਚੈਂਪੀਅਨਸਿਪ ਦੇ ਸ਼ੁਰੂਆਤੀ ਸੈਸ਼ਨ ਵਿਚ ਸੋਨੇ ਦਾ ਤਮਗਾ (Gold medal) ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਚੈਂਪੀਅਨਸਿ਼ਪ ਵਿਚ ਹਾਸਲ ਕੀਤਾ ਹੈ ਤਮਗਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਰਾਟਾ ਦੌੜਾਕ ਗੁਰਿੰਦਰਵੀਰ ਸਿੰਘ ਨੇ ਕੌਮਾਂਤਰੀ ਇਨਡੋਰ ਐਥਲੈਟਿਕਸ ਗੁਰਿੰਦਰਵ ਚੈਂਪੀਅਨਸਿ਼ਪ (International Indoor Athletics Gurinderv Championship) ਦੇ ਸ਼ੁਰੂਆਤੀ ਸੈਸ਼ਨ ਦੇ ਆਖਰੀ ਦਿਨ ਬੁੱਧਵਾਰ ਨੂੰ ਪੁਰਸ਼ਾਂ ਦੀ 60 ਮੀਟਰ ਦੌੜ `ਚ ਰਾਸ਼ਟਰੀ ਰਿਕਾਰਡ ਸਮੇਂ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ ।

ਗੁਰਿੰਦਰਵੀਰ ਰਹਿ ਚੁੱਕਿਆ ਹੈ ਰਾਸ਼ਟਰੀ ਰਿਕਾਰਡਧਾਰੀ

ਇਸ ਪ੍ਰਤੀਯੋਗਿਤਾ `ਚ ਜਿੱਤ ਦੇ ਦਾਅਵੇਦਾਰ ਅਨੀਮੇਸ਼ ਕੁਜੁਰ ਨੂੰ ਨਾਟਕੀ ਫਾਈਨਲ `ਚ ਅਸਫਲ ਕਰ ਦਿੱਤਾ ਗਿਆ। 25 ਸਾਲਾ ਗੁਰਿੰਦਰਵੀਰ ਇਸ ਤੋਂ ਪਹਿਲਾਂ 100 ਮੀਟਰ ਆਉਟਡੋਰ ਰਾਸ਼ਟਰੀ ਰਿਕਾਰਡਧਾਰੀ ਰਹਿ ਚੁੱਕਾ ਹੈ । ਉਸ ਨੇ 6.60 ਸੈਕੰਡ ਦਾ ਸਮਾਂ ਕੱਢਿਆ ਤੇ ਤਾਮਿਲਨਾਡੂ ਦੇ `ਐਲਕੀਆ ਦਸਨ ਦੇ 2018 ਤੋਂ ਕਾਇਮ 6.67 ਸੈਕੰਡ ਦੇ ਰਾਸ਼ਟਰੀ । ਇਨਡੋਰ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ।

ਕਲਿੰਗਾ ਸਟੇਡੀਅਮ ਕੰਪਲੈਕਸ ਵਿਚ ਮੌਜੂਦ ਦਰਸ਼ਕ ਹੋ ਗਏ ਹੈਰਾਨ

ਭਾਰਤੀ ਵੀ ਐਥਲੈਟਿਕਸ ਮਹਾਸੰਘ ਹਾਲਾਂਕਿ ਇਨਡੋਰ ਰਾਸ਼ਟਰੀ ਰਿਕਾਰਡ ਦੀ ਅਧਿਕਾਰਤ ਸੂਚੀ ਨਹੀਂ ਰੱਖਦਾ ਹੈ । ਇਸ ਦੌੜ `ਚ ਤਿੰਨ ਵਾਰ ਫਾਲਸਟਾਰਟ (ਸੰਕੇਤ ਮਿਲਣ ਤੋਂ ਪਹਿਲਾਂ ਦੌੜ ਸ਼ੁਰੂ ਕਰ ਦੇਣਾ) ਹੋਏ, ਜਿਸ `ਚ ਤੀਜੇ ਫਾਲਸਟਾਰਟ `ਤੇ ਸਥਾਨਕ ਦੌੜਾਕ ਅਨੀਮੇਸ਼ ਕੁਜੁਰ ਨੂੰ ਰੈੱਡ ਕਾਰਡ ਦਿਖਾਇਆ ਗਿਆ, ਜਿਸ ਨਾਲ 17,000 ਸਮਰੱਥਾ ਵਾਲੇ ਕਲਿੰਗਾ ਸਟੇਡੀਅਮ ਕੰਪਲੈਕਸ `ਚ ਮੌਜੂਦ ਦਰਸ਼ਕ ਹੈਰਾਨ ਰਹਿ ਗਏ ।

Read More : ਪਹਿਲਾ ਆਈ. ਪੀ. ਐਲ. ਮੁਕਾਬਲਾ ਹੋਵੇਗਾ ਪੰਜਾਬ ਅਤੇ ਗੁਜਰਾਤ ਟਾਈਟਨਸ ਵਿਚਕਾਰ

Leave a Comment

Your email address will not be published. Required fields are marked *

Scroll to Top