Harcharan Bhullar

ਹਰਚਰਨ ਸਿੰਘ ਭੁੱਲਰ ਮਾਮਲੇ ਦੀ ਸੁਣਵਾਈ ਪਈ 21 ਫਰਵਰੀ ਤੇ

ਚੰਡੀਗੜ੍ਹ, 6 ਫਰਵਰੀ 2026 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੀ ਅੱਜ ਚੰਡੀਗੜ੍ਹ ਵਿਖੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਮੁਤਾਬਕ ਹਰਚਰਨ ਸਿੰਘ ਭੁੱਲਰ ਜੋ ਕਿ ਭ੍ਰਿਸ਼ਟਾਚਾਰ (Corruption) ਦੇ ਮਾਮਲੇ ਵਿਚ ਅੱਜ ਸੀ. ਬੀ. ਆਈ. ਅਦਾਲਤ (C. B. I. Court) ਵਿਚ ਚੰਡੀਗੜ੍ਹ ਵਿਖੇ ਪੇਸ਼ ਹੋਏ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੀ. ਬੀ. ਆਈ. ਨੂੰ ਭੁੱਲਰ ਵਲੋਂ ਦਾਇਰ ਕੀਤੀ ਗਈ ਅਰਜ਼ੀ ਤੇ ਜਵਾਬ ਦਾਇਰ ਕਰਨ ਲਈ ਨਿਰਦੇਸ਼ ਦਿੱਤੇ ਹਨ । ਜਾਣਕਾਰੀ ਮੁਤਾਬਕ ਸੀ. ਬੀ. ਆਈ. (C. B. I.) ਵਲੋਂ ਜਵਾਬ ਆਉਣ ਵਾਲੇ ਸਮੇਂ ਵਿਚ ਦਾਇਰ ਕਰਨ ਦੇ ਚਲਦਿਆਂ ਮਾਨਯੋਗ ਅਦਾਲਤ ਨੇ ਮਾਮਲੇ ਦੀ ਅਗਲੀ ਕਾਰਵਾਈ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ ।

ਕੀ ਜਵਾਬ ਦਾਇਰ ਕਰਨਾ ਹੈ ਸੀ. ਬੀ. ਆਈ. ਨੇ

ਸੀ. ਬੀ. ਆਈ. ਅਦਾਲਤ ਵਿਚ ਹਰਚਰਨ ਸਿੰਘ ਭੁੱਲਰ ਨੇ ਇਕ ਅਰਜ਼ੀ ਦਾਇਰ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਅਤੇ ਧੀ ਦੇ ਬੈਂਕ ਖਾਤਿਆ ਨੂੰ ਮੁੜ ਚਾਲੂ ਕਰ ਦਿੱਤਾ ਜਾਵੇ । ਦੱਸਣਯੋਗ ਹੈ ਕਿ ਜਾਂਚ ਦੌਰਾਨ ਸੀ. ਬੀ. ਆਈ. ਨੇ ਇਹ ਬੈਂਕ ਖਾਤੇ ਵੀ ਫ੍ਰੀਜ ਕਰ ਦਿੱਤੇ ਸਨ। ਹੁਣ 21 ਫਰਵਰੀ ਨੂੰ ਸੀ. ਬੀ. ਆਈ. ਅਦਾਲਤ ਵਿੱਚ ਆਪਣੀ ਫਾਈਲ ਪੇਸ਼ ਕਰੇਗੀ ਅਤੇ ਇਸੇ ਦਿਨ ਖਾਤਿਆਂ ਨੂੰ ਅਨਫ੍ਰੀਜ਼ ਕਰਨ ਦੇ ਮੁੱਦੇ `ਤੇ ਦੋਵਾਂ ਪੱਖਾਂ ਵਿਚਾਲੇ ਬਹਿਸ ਹੋਵੇਗੀ ।

Read More : ਮੁਅੱਤਲ ਡੀ. ਆਈ. ਜੀ. ਭੁੱਲਰ ਨੇ ਹਾਈਕੋਰਟ ਵਿਚ ਦਾਖਲ ਕੀਤੀ ਪਟੀਸ਼ਨ ਲਈ ਵਾਪਸ

Leave a Comment

Your email address will not be published. Required fields are marked *

Scroll to Top