CM Haryana

ਸਾਲ 2026-27 ਲਈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕੀਤਾ ਬਜਟ ਪੇਸ਼

ਚੰਡੀਗੜ੍ਹ, 2 ਮਾਰਚ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਦਾ ਸਾਲ 2026-27 ਲਈ ਬਜਟ ਅੱਜ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਵਲੋਂ ਪੇਸ ਕੀਤਾ ਗਿਆ ਹੈ ।

ਕਿਨੇ ਕਰੋੜ ਦਾ ਬਜਟ ਪੇਸ ਕੀਤਾ ਗਿਆ ਹੈ ਮੁੱਖ ਮੰਤਰੀ ਸੈਣੀ ਵਲੋਂ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੋ ਅੱਜ ਸਾਲ 2026-27 ਲਈ ਬਜਟ (Budget) ਪੇਸ਼ ਕੀਤਾ ਹੈ ਉਹ 2.23 ਲੱਖ ਕਰੋੜ ਰੁਪਏ ਦਾ ਪੇਸ਼ ਕੀਤਾ ਗਿਆ ਹੈ । ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਵਿੱਤ ਮੰਤਰੀ ਹੋਣ ਦੇ ਨਾਤੇ, ਮੈਂ `ਨਾਨ-ਸਟਾਪ` ਹਰਿਆਣਾ ਸਰਕਾਰ (Haryana Government) ਦਾ ਰਾਜ ਬਜਟ ਪੇਸ਼ ਕਰਨ `ਤੇ ਭਾਵਨਾਵਾਂ ਨਾਲ ਭਰਿਆ ਹੋਇਆ ਹਾਂ ।

ਉਨ੍ਹਾਂ ਕਿਹਾ ਕਿ ਅਸੀਂ 2047 ਤੱਕ ਹਰਿਆਣਾ ਨੂੰ 1 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ ਤੇ ਇਸ ਨੂੰ ਪ੍ਰਾਪਤ ਕਰਨ ਲਈ `ਹਰਿਆਣਾ ਵਿਜ਼ਨ ਦਸਤਾਵੇਜ਼ 2047` ਤਿਆਰ ਕੀਤਾ ਗਿਆ ਹੈ । ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਮੈਨੀਫੈਸਟੋ ਵਿਚ ਕੀਤੇ ਗਏ 217 ਵਾਅਦਿਆਂ ਵਿਚੋਂ, ਅਸੀਂ 60 ਵਾਅਦੇ ਪੂਰੇ ਕੀਤੇ ਹਨ ਅਤੇ ਬਾਕੀ 120 ਵਾਅਦਿਆਂ ਨੂੰ ਪੂਰਾ ਕਰਨ `ਤੇ ਕੰਮ ਚੱਲ ਰਿਹਾ ਹੈ ।

ਇਕ ਲੱਖ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਏ. ਆਈ. ਵਿਚ ਸਿਖਲਾਈ

ਉਨ੍ਹਾਂ ਐਲਾਨ ਕੀਤਾ ਕਿ ਇਕ ਲੱਖ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਵਿਚ ਸਿਖਲਾਈ ਦਿੱਤੀ ਜਾਵੇਗੀ ਤੇ ਫਿਰ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਰਾਜ ਵਿਚ ਐਗਰੀ ਡਿਸਕੌਮ ਨਾਮਕ ਇਕ ਨਵਾਂ ਪਾਵਰ ਕਾਰਪੋਰੇਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਦੇ ਤਹਿਤ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਹਰ ਨਾਰੀ, ਸਵਸਥ ਨਾਰੀ’ ਯੋਜਨਾ ਦੇ ਤਹਿਤ, ਹਰ ਜ਼ਿਲ੍ਹੇ ਵਿਚ ਸਵਸਥ ਨਾਰੀ ਕਲੀਨਿਕ ਸਥਾਪਤ ਕੀਤੇ ਜਾਣਗੇ । ਹਾਂਸੀ ਦੇ ਨਵੇਂ ਜਿ਼ਲ੍ਹੇ ਨੂੰ ਇਕ ਆਧੁਨਿਕ ਜਿ਼ਲ੍ਹੇ ਵਜੋਂ ਵਿਕਸਤ ਕੀਤਾ ਜਾਵੇਗਾ । ਮੁੱਖ ਮੰਤਰੀ (Chief Minister) ਸੈਣੀ ਨੇ 2,000 ਨਵੇਂ ਬੀਟਾ ਬੂਥ ਖੋਲ੍ਹਣ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹ ਚਲਾਉਣ ਵਾਲੀਆਂ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ । ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਇਨ੍ਹਾਂ ਬੂਥਾਂ `ਤੇ 20% ਰਾਖਵਾਂਕਰਨ ਦਿੱਤਾ ਜਾਵੇਗਾ ।

ਸੂਬੇ ਦੇ ਹਰੇਕ ਜਿਲੇ ਵਿਚ ਬਣਾਇਆ ਜਾਵੇਗਾ ਇਕ ਸਿੰਥੈਟਿਕ ਐਥਲੈਟਿਕ ਟ੍ਰੈਕ

ਕਿਸਾਨਾਂ ਲਈ ਮੁੱਖ ਮੰਤਰੀ ਸੈਣੀ ਨੇ ਐਲਾਨ ਕੀਤਾ ਕਿ ਰਾਜ ਵਿਚ ਸੱਤ ਨਵੀਆਂ ਪਸ਼ੂ ਡਿਸਪੈਂਸਰੀਆਂ ਅਤੇ ਚਾਰ ਨਵੇਂ ਸਰਕਾਰੀ ਪਸ਼ੂ ਹਸਪਤਾਲ ਖੋਲ੍ਹੇ ਜਾਣਗੇ । ਹਿਸਾਰ ਵਿਚ 30 ਕਰੋੜ ਦੀ ਲਾਗਤ ਨਾਲ ਹਰਿਆਣਾ ਪਸ਼ੂ ਚਿਕਿਤਸਾ ਮਹਾਮਾਰੀ ਵਿਗਿਆਨ ਕੇਂਦਰ (Haryana Veterinary Epidemiology Centre) ਸਥਾਪਤ ਕੀਤਾ ਜਾਵੇਗਾ । ਮੁੱਖ ਮੰਤਰੀ ਨਾਇਬ ਸੈਣੀ (Naib Saini) ਨੇ ਐਲਾਨ ਕੀਤਾ ਕਿ ਰਾਜ ਦੇ ਹਰ ਜਿਲ੍ਹੇ ਵਿਚ ਇਕ ਸਿੰਥੈਟਿਕ ਐਥਲੈਟਿਕ ਟਰੈਕ ਬਣਾਇਆ ਜਾਵੇਗਾ । ਇਸ ਤੋਂ ਇਲਾਵਾ ਹਰੇਕ ਜਿਲ੍ਹੇ ਵਿਚ ਇਕ ਖੇਲੋ ਇੰਡੀਆ ਸੈਂਟਰ ਖੋਲ੍ਹਿਆ ਜਾਵੇਗਾ ਜੋ ਇਕ ਸਾਬਕਾ ਚੈਂਪੀਅਨ ਐਥਲੀਟ ਦੁਆਰਾ ਚਲਾਇਆ ਜਾਵੇਗਾ । ਇਸ ਤੋਂ ਇਲਾਵਾ ਕੈਥਲ, ਝੱਜਰ, ਚਰਖੀ ਦਾਦਰੀ, ਗੁਰੂਗ੍ਰਾਮ, ਕੁਰੂਕਸ਼ੇਤਰ, ਜੀਂਦ, ਰੋਹਤਕ, ਫਰੀਦਾਬਾਦ, ਯਮੁਨਾਨਗਰ, ਸੋਨੀਪਤ, ਫਤਿਹਾਬਾਦ ਅਤੇ ਪਲਵਲ ਵਿਚ 21 ਨਵੇਂ ਖੇਡ ਸਟੇਡੀਅਮ ਬਣਾਏ ਜਾਣਗੇ ।

Read More : ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ

Leave a Comment

Your email address will not be published. Required fields are marked *

Scroll to Top