Gurmail

ਹਰਿਆਣਵੀ ਵਿਅਕਤੀ ਦੀ ਫਰਾਂਸ ਵਿਚ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

ਹਰਿਆਣਾ, 21 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਦੇ ਵਸਨੀਕ ਇਕ ਵਿਅਕਤੀ ਦੀ ਫਰਾਂਸ ਵਿਖੇ ਦਿਲ ਦਾ ਦੌਰਾ (heart attack) ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ (Kurukshetra) ਦੇ ਵਸਨੀਕ ਜਿਸ ਵਿਅਕਤੀ ਦੀ ਫ੍ਰਾਂਸ (France) ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਨਾਮ ਗੁਰਮੇਲ ਸਿੰਘ ਉਰਫ਼ ਸੋਨੂੰ ਹੈ ਜੋ ਕਿ 35 ਕੁ ਸਾਲਾਂ ਦਾ ਹੈ । ਉਸ ਦੀ ਮੌਤ (Death) ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ । ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਵਾਪਸ ਲਿਆਂਦੀ ਜਾਵੇ। ਪਰਿਵਾਰ ਨੂੰ ਬੀਤੇ ਦਿਨ ਪੁੱਤ ਦੀ ਮੌਤ ਦੀ ਸੂਚਨਾ ਦਿੱਤੀ ਗਈ ।

ਗੁਰਮੇਲ ਸਿੰਘ ਦੇ ਦੋਸਤ ਨੇ ਦਿੱਤੀ ਜਾਣਕਾਰੀ

ਮ੍ਰਿਤਕ ਗੁਰਮੇਲ ਸਿੰਘ (Gurmail Singh) ਦੇ ਦੋਸਤ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ 2021 ਵਿੱਚ ਕੰਮ ਦੀ ਭਾਲ ਵਿੱਚ ਫਰਾਂਸ ਗਿਆ ਸੀ । ਉਹ ਲਗਭਗ ਤਿੰਨ ਮਹੀਨੇ ਪਹਿਲਾਂ ਛੁੱਟੀ `ਤੇ ਘਰ ਆਇਆ ਸੀ । ਦੋ-ਤਿੰਨ ਮਹੀਨਿਆਂ ਬਾਅਦ ਉਸ ਨੇ 2 ਮਾਰਚ ਨੂੰ ਫਲਾਈਟ ਰਾਹੀਂ ਫਰਾਂਸ ਵਾਪਸ ਜਾਣਾ ਸੀ ਪਰ ਈਰਾਨ-ਇਜ਼ਰਾਈਲ ਤਣਾਅ ਦੇ ਕਾਰਨ ਉਸ ਦੀ ਉਡਾਣ ਰੱਦ ਹੋ ਗਈ ।

ਫਿਰ ਗੁਰਮੇਲ ਨੇ 11 ਮਾਰਚ ਲਈ ਆਪਣੀ ਉਡਾਣ ਬੁੱਕ ਕੀਤੀ ਅਤੇ ਉਸੇ ਦਿਨ ਫਰਾਂਸ ਵਾਪਸ ਆ ਚਲਾ ਗਿਆ । ਜਾਣ ਤੋਂ ਪਹਿਲਾਂ ਉਸ ਨੇ ਦੀਵਾਲੀ `ਤੇ ਘਰ ਵਾਪਸ ਆਉਣ ਦਾ ਵਾਅਦਾ ਕੀਤਾ ਸੀ ਪਰ 19 ਮਾਰਚ ਨੂੰ ਗੁਰਮੇਲ ਪੈਰਿਸ ਵਿੱਚ ਕੰਮ ਕਰਨ ਜਾ ਰਿਹਾ ਸੀ ਕਿ ਉਸ ਨੂੰ ਰਸਤੇ ਵਿੱਚ ਦਿਲ ਦਾ ਦੌਰਾ ਪਿਆ ਅਤੇ ਉਹ ਸੜਕ `ਤੇ ਡਿੱਗ ਪਿਆ । ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ।

Read More : ਦਿਲ ਦਾ ਦੌਰਾ ਪੈਣ ਕਾਰਨ ਯੂ. ਕੇ. ਵਿਚ ਹੋਈ ਪੰਜਾਬੀ ਨੌਜਵਾਨ ਦੀ ਮੌਤ

Leave a Comment

Your email address will not be published. Required fields are marked *

Scroll to Top