Murder

ਪਤੀ ਨੇ ਪਤਨੀ ਦਾ ਗਲਾ ਘੁਟ ਕੇ ਉਤਾਰਿਆ ਮੌਤ ਦੇ ਘਾਟ

ਕੈਥਲ, 23 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕੈਥਲ ਵਿਖੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਗਲਾ ਘੁਟ (Choking) ਕੇ ਉਸਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਜਿਸਦੀ ਹੱਤਿਆ ਕਰ ਦਿੱਤੀ ਗਈ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਕੈਥਲ (Kaithal) ਵਿਖੇ ਜਿਸ ਪਤੀ ਵਲੋਂ ਆਪਣੀ ਪਤਨੀ ਦਾ ਗਲਾ ਘੁਟ ਕੇ ਕਤਲ (Murder) ਕਰ ਦਿੱਤਾ ਗਿਆ ਹੈ ਮਰਨ ਵਾਲੀ ਦਾ ਨਾਮ ਸ਼ਾਲੂ (Shalu) ਹੈ ਅਤੇ ਜਿਸਨੇ ਕਤਲ ਕੀਤਾ ਹੈ ਦਾ ਨਾਮ ਅਰੁਣ ਹੈ ।

ਗ੍ਰਿਫ਼ਤਾਰ ਅਰੁਣ ਨੇ ਕੀ ਕੀ ਦੱਸਿਆ

ਕੈਥਲ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਅਰੁਣ (Arun) ਨੇ ਦੱਸਿਆ ਕਿ ਆਪਣੀ ਪਤਨੀ ਦਾ ਗਲਾ ਘੁਟ ਕੇ ਕਤਲ ਕਰਨ ਤੋਂ ਬਾਅਦ ਉਹ ਖੁਦ ਵੀ ਆਤਮ ਹੱਤਿਆ ਕਰਨਾ ਚਾਹੁੰਦਾ ਸੀ ਪਰ ਪਰ ਉਹ ਸਾਰੀ ਰਾਤ ਲਾਸ਼ ਕੋਲ ਬੈਠਣ ਤੋਂ ਬਾਅਦ ਵੀ ਇੰਨੀ ਹਿੰਮਤ ਨਹੀਂ ਕਰ ਸਕਿਆ ਕਿ ਖੁਦ ਖੁਦਕੁਸ਼ੀ ਕਰ ਲਵੇ । ਉਸਨੇ ਦੱਸਿਆ ਕਿ ਉਸਨੇ ਇਕ ਸੁਸਾਇਡ ਨੋਟ ਵੀ ਲਿਖ ਲਿਆ ਸੀ । ਅਗਲੀ ਸਵੇਰ ਉਸ ਵਲੋਂ ਆਪਣੀ ਭਰਜਾਈ ਦਾਮਿਨੀ ਨੂੰ ਕਿਹਾ ਗਿਆ ਕਿ ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ । ਕਿਰਪਾ ਕਰਕੇ ਉਸ ਦਾ ਧਿਆਨ ਰੱਂਖੀਓ ਅਤੇ ਫਿਰ ਉਹ ਘਰੋਂ ਭੱਜ ਗਿਆ ਅਤੇ ਸ਼ਹਿਰ ਵਿੱਚ ਘੁੰਮਦਾ ਰਿਹਾ, ਜਦੋਂ ਤੱਕ ਉਸ ਨੂੰ ਗ੍ਰਿਫਤਾਰ (Arrested) ਨਹੀਂ ਕਰ ਲਿਆ ਗਿਆ ।

Read More : ਤੇਲੰਗਾਨਾ `ਚ ਗਰਭਵਤੀ ਯੂ-ਟਿਊਬਰ ਦੇ ਕਤਲ ਮਾਮਲੇ ਵਿਚ ਪਤੀ ਗ੍ਰਿਫ਼ਤਾਰ

Leave a Comment

Your email address will not be published. Required fields are marked *

Scroll to Top