Bhagwant Singh Mann

ਚੋਣਾਂ `ਚ ਹੇਰਾਫੇਰੀ ਹੁੰਦੀ ਤਾਂ ਚੰਨੀ ਦੇ ਹਲਕੇ `ਚ ਕਾਂਗਰਸ ਨਾ ਜਿੱਤਦੀ : ਭਗਵੰਤ ਮਾਨ

ਜਲੰਧਰ/ਚੰਡੀਗੜ੍ਹ, 19 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਜਿ਼ਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ 70 ਪ੍ਰਤੀਸ਼ਤ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ । ਪੇਂਡੂ` ਖੇਤਰਾਂ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੇ ਕੰਮਾਂ `ਤੇ ਆਪਣੀ ਮੋਹਰ ਲਗਾ ਦਿੱਤੀ ਹੈ । ਪੰਜਾਬ ਵਿਚ ਸਰਕਾਰ ਵਿਰੋਧੀ ਕੋਈ ਲਹਿਰ ਨਹੀਂ ਦੇਖੀ ਗਈ ਕਿਉਂਕਿ `ਆਪ’ ਸਰਕਾਰ ਦੇ 4 ਸਾਲ ਪੂਰੇ ਹੋਣ ਤੋਂ ਬਾਅਦ ਇਹ ਚੋਣਾਂ ਹੋਈਆਂ ਹਨ ।

319 ਸੀਟਾਂ ਵਿਰੋਧੀਆਂ ਨੇ ਉਨ੍ਹਾਂ ਖੇਤਰਾਂ ਵਿਚ ਜਿੱਤੀਆਂ ਹਨ ਜਿੱਥੇ `ਹਾਰ-ਜਿੱਤ ਦਾ ਅੰਤਰ ਸਿਰਫ 100 ਵੋਟਾਂ ਸੀ

ਉਨ੍ਹਾਂ ਕਿਹਾ ਕਿ 319 ਸੀਟਾਂ ਵਿਰੋਧੀਆਂ ਨੇ ਉਨ੍ਹਾਂ ਖੇਤਰਾਂ ਵਿਚ ਜਿੱਤੀਆਂ ਹਨ ਜਿੱਥੇ `ਹਾਰ-ਜਿੱਤ ਦਾ ਅੰਤਰ ਸਿਰਫ 100 ਵੋਟਾਂ ਸੀ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੁਝ ਸੀਟਾਂ ਤਾਂ 3-3 ਵੋਟਾਂ ਦੇ ਅੰਤਰ ਨਾਲ ਜਿੱਤੀਆਂ ਹਨ । ਜੇਕਰ ਧੋਖਾਦੇਹੀ ਹੁੰਦੀ ਤਾਂ ਇਹ ਸੀਟਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ । ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪ` ਸਰਕਾਰ `ਤੇ ਧੋਖਾਦੇਹੀ ਨਾਲ ਚੋਣਾਂ ਜਿੱਤਣ ਦੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜੇ ਧੋਖਾਦੇਹੀ ਹੋਈ ਹੁੰਦੀ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿਚ ਕਾਂਗਰਸ ਦੀ ਜਿੱਤ ਨਹੀਂ ਹੁੰਦੀ ।

ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਤੀਜੇ ਸਥਾਨ `ਤੇ ਰਿਹਾ ਹੈ

ਮੁੱਖ ਮੰਤਰੀ ਮਾਨ (Chief Minister Mann) ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਤੀਜੇ ਸਥਾਨ `ਤੇ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਸੀਟਾਂ `ਤੇ ਅਸੀਂ ਮਾਮੂਲੀ ਅੰਤਰ ਨਾਲ ਹਾਰੇ ਹਾਂ, ਉੱਥੇ ਅਸੀਂ ਆਪਣੀਆਂ ਕਮੀਆਂ ਨੂੰ ਲੱਭ ਕੇ ਠੀਕ ਕਰਾਂਗੇ। ਉਨ੍ਹਾਂ ਕਿਹਾ ਕਿ ਜਿੱਥੇ ਵਿਰੋਧੀ ਜਿੱਤਦਾ ਹੈ ਉੱਥੇ ਚੋਣਾਂ ਸਹੀ ਹੁੰਦੀਆਂ ਹਨ ਅਤੇ ਜਿੱਥੇ ਹਾਰਦਾ ਹੈ ਉੱਥੇ ਗਲਤ । ਉਨਾਂ ਕਿਹਾ ਕਿ ਉਨ੍ਹਾਂ ਦੇ ਪੇਂਡੂ ਪਿੰਡ ਸਤੌਜ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਇਕ ਵੋਟ ਪਈ ਹੈ ।

Read More : ਪਟਿਆਲਾ ਫਲਾਇੰਗ ਕਲੱਬ ਵਿੱਚ ਏਅਰਕ੍ਰਾਫਟ ਇੰਜਨੀਅਰਾਂ ਨਾਲ ਕੀਤੀ ਗੱਲਬਾਤ

Leave a Comment

Your email address will not be published. Required fields are marked *

Scroll to Top