Cricket

ਭਾਰਤ ਹੋਇਆ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਦਾਖਲ

ਕੋਲਕਾਤਾ, 2 ਮਾਰਚ 2026 : ਭਾਰਤ ਦੇੇਸ਼ ਜਿਸਨੇ ਹਾਲ ਹੀ ਵਿਚ 52ਵੇਂ ਮੈਚ ਵਿਚ ਵੈਸਟ ਇੰਡੀਜ਼ ਨੂੰ ਪੰਜ ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਟੀ-20 ਵਿਸ਼ਵ ਕੱਪ (T20 World Cup) ਦੇ ਸੈਮੀਫਾਈਨਲ ਵਿਚ ਦਾਖਲ ਹੋ ਗਿਆ ਹੈ ।

ਕਿਥੇ ਹੋਇਆ ਸੀ ਭਾਰਤ-ਵੈਸਟ ਇੰਡੀਜ਼ ਵਿਚਾਲੇ ਮੈਚ

ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ (Semi-finals) ’ਚ ਕਦਮ ਰੱਖ ਲਿਆ ਹੈ ਕਿਉਂਕਿ ਉਸਨੇ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਹੋਏ ਆਈ. ਸੀ. ਸੀ. ਟੀ-20 ਵਰਲਡ ਕੱਪ-2026 ਦੇ ਸੁਪਰ 8 ਗਰੁੱਪ-1 ਦੇ 52ਵੇਂ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ । ਵੈਸਟ ਇੰਡੀਜ਼ (West Indies) ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 195/4 ਦਾ ਸਕੋਰ ਬਣਾਇਆ । ਜਵਾਬ ਵਿੱਚ ਭਾਰਤ ਨੇ 19.2 ਓਵਰਾਂ ਵਿੱਚ 199/5 ਰਨ ਬਣਾਕੇ ਟੀਚਾ ਹਾਸਲ ਕਰ ਲਿਆ ।

50 ਗੇਂਦਾਂ ‘ਤੇ ਸ਼ਾਨਦਾਰ 97 ਦੌੜਾਂ ਬਣਾ ਸੰਜੂ ਸੈਮਸਨ ਰਹੇ ਮੈਚ ਦੇ ਹੀਰੋ

ਮੈਚ ਦੇ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ 50 ਗੇਂਦਾਂ `ਤੇ ਸ਼ਾਨਦਾਰ 97 ਦੌੜਾਂ ਬਣਾਈਆਂ । ਉਨ੍ਹਾਂ ਦੀ ਪਾਰੀ ਵਿੱਚ 6 ਛੱਕੇ ਅਤੇ 9 ਚੌਕੇ ਸ਼ਾਮਲ ਸਨ । ਆਖ਼ਰੀ ਓਵਰਾਂ ਵਿੱਚ ਸੈਮਸਨ ਨੇ ਸ਼ਾਨਦਾਰ ਸ਼ਾਟਾਂ ਨਾਲ ਭਾਰਤ ਨੂੰ ਜਿੱਤ ਦੁਆਈ । ਤਿਲਕ ਵਰਮਾ ਨੇ ਵੀ ਮਹੱਤਵਪੂਰਨ 27 ਦੌੜਾਂ ਜੋੜੀਆਂ । ਇਹ ਪਾਰੀ ਸੈਮਸਨ ਦੀ ਟੀ-20 ਵਰਲਡ ਕੱਪ ਵਿੱਚ ਭਾਰਤ ਵੱਲੋਂ ਸਭ ਤੋਂ ਵੱਡੀ ‘ਰਨ ਚੇਜ਼ ਇਨਿੰਗ’ ਬਣੀ, ਜਿਸ ਨਾਲ ਉਨ੍ਹਾਂ ਨੇ 2016 ਵਿੱਚ ਆਸਟ੍ਰੇਲੀਆ ਵਿਰੁੱਧ ਅਤੇ 2022 ਵਿੱਚ ਪਾਕਿਸਤਾਨ ਵਿਰੁੱਧ ਵਿਸ਼ਾਲ ਕੋਹਲੀ ਦੇ 82 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ।

Read More : ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ

Leave a Comment

Your email address will not be published. Required fields are marked *

Scroll to Top