ਗਾਰੰਟੀ ਕਾਨੂੰਨ ਦੀ ਲੜਾਈ ਨੂੰ ਜਿੱਤ ਤੱਕ ਲਿਜਾਣਾ ਸਾਡਾ ਦ੍ਰਿੜ ਇਰਾਦਾ ਹੈ ਤੇ ਇਸ ਲਈ ਅੰਦੋਲਨ ਮੁੜ ਖੜਾ ਹੋਵੇਗਾ : ਡਲੇਵਾਲ

ਗਾਰੰਟੀ ਕਾਨੂੰਨ ਦੀ ਲੜਾਈ ਨੂੰ ਜਿੱਤ ਤੱਕ ਲਿਜਾਣਾ ਸਾਡਾ ਦ੍ਰਿੜ ਇਰਾਦਾ ਹੈ ਤੇ ਇਸ ਲਈ ਅੰਦੋਲਨ ਮੁੜ ਖੜਾ ਹੋਵੇਗਾ : ਡਲੇਵਾਲ

ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਮਰਨ ਵਰਤ ‘ਤੇ 128 ਵੇਂ ਦਿਨ ਅੱਜ ਹਸਪਤਾਲ ਤੋਂ ਛੁੱਟੀ ਲੈ ਕੇ ਸਿਧੇ ਆਪਣੇ ਪਿੰਡ ਡਲੇਵਾਲ ਵਿਖੇ ਕਰਵਾਈ ਜਾ ਰਹੀ ਮਹਾ ਪੰਚਾਇਤ ਵਿਚ ਪੁੱਜੇ, ਜਿੱਥੇ ਉਨ੍ਹਾ ਆਖਿਆ ਕਿ ਕਿਸਾਨਾਂ ਲਈ ਐਮ. ਐਸ. ਪੀ. ਗਰੰਟੀ ਕਾਨੂੰੂਨ ਦੀ ਲੜਾਈ ਜਿੱਤਣੀ ਸਾਡਾ ਦ੍ਰਿੜ ਇਰਾਦਾ ਹੈ। ਇਸ ਲਈ ਚਲ ਰਿਹਾ ਕਿਸਾਨ ਅੰਦੋਲਨ ਮੁੜ ਖੜਾ ਹੋਵੇਗਾ ਤੇ ਸਿਖਰਾਂ ‘ਤੇ ਪੁਜੇਗਾ ।

ਸਰਕਾਰਾਂ ਨੇ ਕੀਤਾ ਹੈ ਸਾਡੇ ਪਿੱਠ ਵਿੱਚ ਛੁਰਾ ਮਾਰ ਕੇ ਧੋਖੇ ਨਾਲ ਕਿਸਾਨਾਂ ਮੋਰਚਿਆਂ ਉੱਪਰ ਹਮਲਾ
ਡਲੇਵਾਲ ਨੇ ਪੰਚਾਇਤ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਸਾਡੇ ਪਿੱਠ ਵਿੱਚ ਛੁਰਾ ਮਾਰ ਕੇ ਧੋਖੇ ਨਾਲ ਕਿਸਾਨਾਂ ਮੋਰਚਿਆਂ ਉੱਪਰ ਹਮਲਾ ਕੀਤਾ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ, ਉਨ੍ਹਾਂ ਕਿਹਾ ਕਿ ਜਦੋਂ 18 ਜਨਵਰੀ ਤੱਕ ਹਜ਼ਾਰਾਂ ਨੌਜਵਾਨ ਮੋਰਚਿਆਂ ਉੱਪਰ ਦਿਨ-ਰਾਤ ਪਹਿਰਾ ਦੇ ਰਹੇ ਸਨ ਤਾਂ ਕਿਸੇ ਵੀ ਸਰਕਾਰ ਨੇ ਸਾਡੇ ਮੋਰਚਿਆਂ ਵੱਲ ਦੇਖਣ ਦੀ ਹਿੰਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਪਿੱਛਲੇ ਕਈ ਦਿਨਾਂ ਤੋਂ ਅਮਰੀਕੀ ਵਪਾਰਕ ਵਫ਼ਦ ਭਾਰਤ ਆਇਆ ਹੋਇਆ ਹੈ ਅਤੇ ਅਮਰੀਕੀ ਖੇਤੀ ਉਤਪਾਦਾਂ ੋਤੇ ਦਰਾਮਦ ਡਿਊਟੀ ਖਤਮ ਕਰਨ ਲਈ ਦਬਾਅ ਭਾਰਤ ਸਰਕਾਰ ਤੇ ਬਣਾਇਆ ਜਾ ਰਿਹਾ ਹੈ, ਜੇਕਰ ਭਾਰਤ ਸਰਕਾਰ ਇਸ ਦਬਾਅ ਅੱਗੇ ਝੁਕਦੀ ਹੈ ਤਾਂ ਇਹ ਭਾਰਤ ਦੇ ਕਿਸਾਨਾਂ ਲਈ ਮੌਤ ਦੇ ਵਾਰੰਟ ਵਾਂਗ ਹੋਵੇਗਾ ।

56 ਇੰਚ ਦੀ ਛਾਤੀ ਹੈ ਅਤੇ ਜੇਕਰ ਉਹ ਕਿਸੇ ਵਿਦੇਸ਼ੀ ਸਰਕਾਰ ਅੱਗੇ ਨਹੀਂ ਝੁਕਦੇ ਤਾਂ ਉਨ੍ਹਾਂ ਨੂੰ ਭਾਰਤੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸਟੈਂਡ ਲੈਣਾ ਚਾਹੀਦਾ ਹੈ
ਉਨ੍ਹਾਂ ਕਿਹਾ ਕਿ ਪੀ. ਐਮ. ਮੋਦੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ 56 ਇੰਚ ਦੀ ਛਾਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਅੱਗੇ ਨਹੀਂ ਝੁਕਦੀ, ਜੇਕਰ ਅਸਲ ਵਿੱਚ ਉਨ੍ਹਾਂ ਕੋਲ 56 ਇੰਚ ਦੀ ਛਾਤੀ ਹੈ ਅਤੇ ਜੇਕਰ ਉਹ ਕਿਸੇ ਵਿਦੇਸ਼ੀ ਸਰਕਾਰ ਅੱਗੇ ਨਹੀਂ ਝੁਕਦੇ ਤਾਂ ਉਨ੍ਹਾਂ ਨੂੰ ਭਾਰਤੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸਟੈਂਡ ਲੈਣਾ ਚਾਹੀਦਾ ਹੈ ਅਤੇ ਅਮਰੀਕਾ ਦੇ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ। ਉਨ੍ਹਾਂ ਕਿਹਾ ਕਿ ਐਮ. ਐਸ. ਪੀ. ਗਾਰੰਟੀ ਕਾਨੂੰਨ ਦੀ ਲੜਾਈ ਨੂੰ ਜਿੱਤ ਤੱਕ ਲਿਜਾਣਾ ਸਾਡਾ ਦ੍ਰਿੜ ਇਰਾਦਾ ਹੈ ਅਤੇ ਅਸੀਂ ਇਸ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦੇਵਾਂਗੇ ।

ਡੱਲੇਵਾਲ ਖੁਦ ਸ਼ਿਰਕਤ ਕਰਨਗੇ
ਉਨ੍ਹਾਂ ਇਹ ਵੀ ਕਿਹਾ ਕਿ ਇਸ ਅੰਦੋਲਨ ਦੇ ਦਬਾਅ ਕਾਰਨ ਖੇਤੀਬਾੜੀ ਮੁੱਦਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਐਮ. ਐਸ. ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ । ਕੱਲ੍ਹ 4 ਅਪ੍ਰੈਲ ਨੂੰ ਫ਼ਿਰੋਜ਼ਪੁਰ, 5 ਅਪ੍ਰੈਲ ਨੂੰ ਪਟਿਆਲਾ, 6 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ,7 ਅਪ੍ਰੈਲ ਨੂੰ ਧਨੌਲਾ (ਬਰਨਾਲਾ), 8 ਅਪ੍ਰੈਲ ਨੂੰ ਦੋਦਾ (ਮੁਕਤਸਰ ਸਾਹਿਬ), 9 ਅਪ੍ਰੈਲ ਨੂੰ ਫਾਜ਼ਿਲਕਾ, 10 ਅਪ੍ਰੈਲ ਨੂੰ ਅੰਮਿਬਸਰ ਅਤੇ ਮਈ ਮਹੀਨੇ ਵਿਚ ਹਰਿਆਣਾ ਅਤੇ ਰਾਜਸਥਾਨ ਵਿਚ ਮਹਾਂਪੰਚਾਇਤਾਂ ਹੋਣਗੀਆਂ ਜਿਸ ਵਿਚ ਜਗਜੀਤ ਸਿੰਘ ਡੱਲੇਵਾਲ ਖੁਦ ਸ਼ਿਰਕਤ ਕਰਨਗੇ ।

Leave a Comment

Your email address will not be published. Required fields are marked *

Scroll to Top