ਜਗਜੀਤ ਸਿੰਘ ਡੱਲੇਵਾਲ ਨੂੰ ਪਾਰਕ ਹਸਪਤਾਲ'ਚੋ ਮਿਲੀ ਛੁੱਟੀ

ਜਗਜੀਤ ਸਿੰਘ ਡੱਲੇਵਾਲ ਨੂੰ ਪਾਰਕ ਹਸਪਤਾਲ’ਚੋ ਮਿਲੀ ਛੁੱਟੀ

ਪਟਿਆਲਾ, 3 ਅਪ੍ਰੈਲ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀਰਵਾਰ ਨੂੰ ਪਾਰਕ ਹਸਪਤਾਲ, ਪਟਿਆਲਾ ਤੋਂ ਛੁੱਟੀ ਦੇ ਦਿੱਤੀ ਗਈ । ਡੱਲੇਵਾਲ ਨੂੰ 23 ਮਾਰਚ ਨੂੰ ਜਲੰਧਰ ਤੋਂ ਪਾਰਕ ਹਸਪਤਾਲ ਲਿਆਂਦਾ ਗਿਆ ਸੀ ।

ਹਸਪਤਾਲ ਵਿੱਚ ਦਾਖਲੇ ਸਮੇਂ, ਡੱਲੇਵਾਲ ਦੀ ਹਾਲਤ ਬਹੁਤ ਬਿਮਾਰ ਸੀ : ਡਾ. ਪਵਿੱਤਰ ਸਿੰਘ

ਪਾਰਕ ਹਸਪਤਾਲ ਪਟਿਆਲਾ ਦੇ ਕੰਸਲਟੈਂਟ ਇੰਟਰਨਲ ਮੈਡੀਸਨ ਡਾ. ਪਵਿੱਤਰ ਸਿੰਘ ਨੇ ਕਿਹਾ, “ਹਸਪਤਾਲ ਵਿੱਚ ਦਾਖਲੇ ਸਮੇਂ, ਡੱਲੇਵਾਲ ਦੀ ਹਾਲਤ ਬਹੁਤ ਬਿਮਾਰ ਸੀ । 90/60 ਦੇ ਬਲੱਡ ਪ੍ਰੈਸ਼ਰ ਦੇ ਨਾਲ, ਉਨ੍ਹਾਂ ਦੀ ਸੈਚੁਰੇਸ਼ਨ 95% ਸੀ, ਉੱਚ ਕੀਟੋਨ ਪੱਧਰ ਅਤੇ ਯੂਰਿਨ ਆਉਟਪੁੱਟ ਜ਼ੀਰੋ ਸੀ,” ਉਹ 27 ਮਾਰਚ ਤੱਕ 4 ਦਿਨ ਆਈਸੀਯੂ ਵਿੱਚ ਰਹੇ। ਪਾਰਕ ਤੋਂ ਛੁੱਟੀ ਦੇ ਸਮੇਂ ਡੱਲੇਵਾਲ ਦਾ ਬਲੱਡ ਪ੍ਰੈਸ਼ਰ 120/80 ਅਤੇ ਸੈਚੁਰੇਸ਼ਨ 100% ਸੀ, ਡਾ. ਪਵਿੱਤਰ ਨੇ ਦੱਸਿਆ ।

Leave a Comment

Your email address will not be published. Required fields are marked *

Scroll to Top