ਨਵੀਂ ਦਿੱਲੀ, 2 ਮਾਰਚ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਲਸ਼ਕਰ-ਏ-ਤੋਇਬਾ (ਐੱਲ. ਈ. ਟੀ. ਟੀ.) ਮਾਡਿਊਲ ਦੇ 8 ਮੈਂਬਰਾਂ ਦੀ ਨਿਆਇਕ ਹਿਰਾਸਤ (Judicial custody) ਐਤਵਾਰ ਨੂੰ 14 ਦਿਨਾਂ ਲਈ ਵਧਾ ਦਿੱਤੀ ।
ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੈਂਬਰਾਂ ਵਿਚੋਂ 7 ਸਨ ਬੰਗਲਾਦੇਸ਼ੀ ਨਾਗਰਿਕ
ਇਹ ਸਾਰੇ ਭਾਰਤ `ਚ ਕਥਿਤ ਵਜੋਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਅਤੇ ਜਾਅਲੀ ਪਛਾਣ ਪੱਤਰ ਪ੍ਰਾਪਤ ਕੀਤੇ । ਅੱਤਵਾਦੀ ਸੰਗਠਨ (Terrorist organization) ਲਸ਼ਕਰ-ਏ-ਤੋਇਬਾ ਦੇ ਮੈਂਬਰਾਂ `ਚੋਂ 7 ਬੰਗਲਾਦੇਸ਼ੀ ਨਾਗਰਿਕ ਹਨ । ਇਨ੍ਹਾਂ ਸਾਰਿਆਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ `ਚ ਪੇਸ਼ ਕੀਤਾ ਗਿਆ । ਉਨ੍ਹਾਂ ਦੀ ਪਿਛਲੀ 7 ਦਿਨਾਂ ਦੀ ਨਿਆਇਕ ਹਿਰਾਸਤ ਐਤਵਾਰ ਨੂੰ ਖ਼ਤਮ ਹੋਈ। 22 ਫਰਵਰੀ ਨੂੰ, 3 ਸੂਬਿਆਂ `ਚ ਚਲਾਈ ਗਈ ਇਕ ਵੱਡੀ ਅੱਤਵਾਦ-ਵਿਰੋਧੀ ਮੁਹਿੰਮ `ਚ ਦਿੱਲੀ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ।
ਕਿਸ ਕਿਸ ਨੂੰ ਕੀਤਾ ਗਿਆ ਅਦਾਲਤ ਵਿਚ ਪੇਸ਼
ਉਮਰ ਫਾਰੂਕ, ਰੁਬੀਉਲ ਇਸਲਾਮ, ਮੁਹੰਮਦ ਮਿਜ਼ਾਪੁਰ ਰਹਿਮਾਨ, ਮੁਹੰਮਦ ਸੈਫੀਅਤ ਹੁਸੈਨ, ਮੁਹੰਮਦ ਜ਼ਾਹਿਦੁਰ ਇਸਲਾਮ, ਮੁਹੰਮਦ ਲਿਟਨ, ਮੁਹੰਮਦ ਉੱਜਲ ਅਤੇ ਮੁਹੰਮਦ ਉਮਰ ਨੂੰ ਅਦਾਲਤ `ਚ ਪੇਸ਼ ਕੀਤਾ ਗਿਆ । ਇਹ ਗ੍ਰਿਫ਼ਤਾਰੀਆਂ ਪੱਛਮੀ ਬੰਗਾਲ ਅਤੇ ਤਾਮਿਲਨਾਡੂ `ਚ ਤਾਲਮੇਲ ਵਾਲੀ ਛਾਪੇਮਾਰੀ ਤੋਂ ਬਾਅਦ ਕੀਤੀਆਂ ਗਈਆਂ ਸਨ ।
Read More : ਡਾ. ਬਿਲਾਲ ਮੱਲਾ ਦੀ 16 ਜਨਵਰੀ ਤੱਕ ਨਿਆਂਇਕ ਹਿਰਾਸਤ ‘ਚ ਵਾਧਾ




