Heart attack

ਦੋ ਘੰਟਿਆਂ ਤੋਂ ਗੈਸ ਲੈਣ ਲਈ ਖੜ੍ਹੇ ਵਿਅਕਤੀ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

ਬਰਨਾਲਾ, 13 ਮਾਰਚ 2026 : ਘਰੇਲੂ ਗੈਸ ਸਿਲੰਡਰਾਂ (Domestic gas cylinders) ਦੀ ਨਿਰਵਿਘਨ ਸਪਲਾਈ ਨਾ ਹੋਣ ਦੇ ਚਲਦਿਆਂ ਦੋ ਘੰਟੇ ਤੋਂ ਲਾਈਨ ਵਿਚ ਖੜ੍ਹੇ ਇਕ ਵਿਅਕਤੀ ਦੀ ਦਿਲ ਦਾ ਦੌਰਾ (heart attack) ਪੈਣ ਨਾਲ ਮੌਤ ਹੋ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਐਲ. ਪੀ. ਜੀ. ਗੈਸ ਸਿਲੰਡਰਾਂ ਦੀ ਚੱਲ ਰਹੀ ਕਿੱਲਤ ਦੇ ਚਲਦਿਆਂ ਗੈਸ ਏਜੰਸੀਆਂ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਵਿਚ ਖੜ੍ਹੇ ਰਹਿਣ ਕਾਰਨ ਅੱਜ ਬਰਨਾਲਾ ਦੇ ਪਿੰਡ ਸ਼ਾਇਨਾ (Village Shaina) ਵਿਖੇ ਇਕ ਵਿਅਕਤੀ ਭੂਸ਼ਣ ਕੁਮਾਰ ਮਿੱਤਲ ਦੀ ਦੋ ਘੰਟਿਆਂ ਤੋਂ ਲਾਈਨ ਵਿਚ ਖੜ੍ਹੇ ਰਹਿਣ ਕਾਰਨ ਦਿਲ ਦਾ ਦੌਰਾ ਪੈ ਜਾਣ ‘ਤੇ ਮੌਤ ਹੋ ਗਈ ਹੈ । ਉਕਤ ਵਿਅਕਤੀ ਦੀ ਉਮਰ 66 ਸਾਲ ਦੱਸੀ ਜਾ ਰਹੀ ਹੈ ।

ਸਵੇਰੇ 8 ਵਜੇ ਤੋਂ ਕਰ ਰਿਹਾ ਸੀ ਆਪਣੀ ਵਾਰੀ ਦੀ ਉਡੀਕ

ਮਿਲੀਆਂ ਸੂਚਲਾਵਾਂ ਮੁਤਾਬਕ ਪਿੰਡ ਸ਼ਾਇਨਾ ਦਾ ਵਸਨੀਕ ਉਕਤ ਵਿਅਕਤੀ ਭੂਸ਼ਣ ਕੁਮਾਰ ਮਿੱਤਲ (Bhushan Kumar Mittal) (66) ਅੱਜ ਸਵੇਰੇ 8 ਵਜੇ ਤੋਂ ਆਪਣੇ ਪੁੱਤਰ ਦੇਵਰਾਜ ਮਿੱਤਲ ਨਾਲ ਗੈਸ ਏਜੰਸੀ ਵਿੱਚ ਸਿਲੰਡਰ ਲਈ ਲਾਈਨ ਵਿੱਚ ਉਡੀਕ ਕਰ ਰਿਹਾ ਸੀ ਤੇ ਉਸਦਾ ਨੰਬਰ 25 ਸੀ । ਉਡੀਕ ਕਰਦੇ ਸਮੇਂ ਉਸਨੂੰ ਸਿਲੰਡਰ ‘ਤੇ ਬੈਠੇ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ (Death) ਹੋ ਗਈ । ਘਟਨਾ ਦੀ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ । ਪਰਿਵਾਰ ਲਾਸ਼ ਨੂੰ ਘਰ ਲੈ ਗਿਆ ਹੈ, ਅਤੇ ਪੋਸਟਮਾਰਟਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ ।

Read More : ਸਕੂਲ ਵਿਚ ਖੇਡਦੇ ਖੇਡਦੇ ਵਿਦਿਆਰਥਣ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

Leave a Comment

Your email address will not be published. Required fields are marked *

Scroll to Top