Arrest

ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ

ਗੁਰੂਗ੍ਰਾਮ, 16 ਫਰਵਰੀ 2026 : ਪ੍ਰਸਿੱਧ ਫਿ਼ਲਮਮੇਕਰ ਰੋਹਿਤ ਸ਼ੈਟੀ (Filmmaker Rohit Shetty) ਦੇ ਘਰ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਮੁੰਬਈ ਪੁਲਸ ਨੇ ਚਾਰ ਹੋਰ ਵਿਅਕਤੀਆਂ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁਲਸ (Mumbai Police) ਨੇ ਹਰਿਆਣਾ ਪੁਲਸ ਸਪੈਸ਼ਲ ਟਾਸਕ ਫੋਰਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਸ਼ੂਟਰ ਅਤੇ ਉਸਦੇ ਤਿੰਨ ਸਾਥੀਆਂ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ । ਜਿਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਰਿਤਿਕ ਯਾਦਵ (ਨਿਵਾਸੀ ਬਹਾਵੀਜੌਲੀ, ਜਿਲ੍ਹਾ ਆਗਰਾ), ਦੀਪਕ (ਨਿਵਾਸੀ ਸੈਕਟਰ 45, ਸਦਰਪੁਰ, ਨੋਇਡਾ), ਸੰਨੀ (ਨਿਵਾਸੀ ਬਹਾਵੀਜੌਲੀ, ਆਗਰਾ) ਅਤੇ ਸੋਨੂੰ (ਨਿਵਾਸੀ ਬਹਾਵੀਜੌਲੀ, ਆਗਰਾ) ਵਜੋਂ ਹੋਈ ਹੈ ।

ਪੁਲਸ ਨੇ ਕੀ ਦੱਸਿਆ

ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਮੁੱਖ ਸ਼ੂਟਰ ਹੈ, ਜਦੋਂ ਕਿ ਬਾਕੀ ਉਸਦੇ ਸਾਥੀ ਦੱਸੇ ਜਾ ਰਹੇ ਹਨ । ਜਿਸ ਤੋਂ ਬਾਅਦ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 5 ‘ਤੇ ਪਹਿਲਾਂ ਹੀ ਮਕੋਕਾ ਲਗਾਇਆ ਗਿਆ ਹੈ ।

ਕਦੋਂ ਹੋਈ ਸੀ ਫਾਇਰਿੰਗ

ਜਿ਼ਕਰਯੋਗ ਹੈ ਕਿ 1 ਫਰਵਰੀ ਦੀ ਸਵੇਰ ਨੂੰ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਗੋਲੀਬਾਰੀ (Shooting) ਕਰਨ ਵਾਲਾ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਿਆ । ਘਟਨਾ ਤੋਂ ਬਾਅਦ ਮੁੰਬਈ ਪੁਲਸ ਨੂੰ ਸ਼ੈੱਟੀ ਟਾਵਰ ਤੋਂ ਲਗਭਗ ਦੋ ਕਿਲੋਮੀਟਰ ਦੂਰ ਵਿਲੇ ਪਾਰਲੇ ਵੈਸਟ ਵਿੱਚ ਇੱਕ ਹੋਟਲ ਦੇ ਨੇੜੇ ਇੱਕ ਛੱਡਿਆ ਹੋਇਆ ਸਕੂਟਰ ਮਿਲਿਆ । ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਕੂਟਰ ਤੋਂ ਭੌਤਿਕ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ ।

Read Moe : ਬਾਬਾ ਸਿੱਦੀਕੀ ਕਤਲ ਕੇਸ ਵਿਚ ਗ੍ਰਿਫ਼ਤਾਰ ਆਕਾਸ਼ਦੀਪ ਨੂੰ ਮਿਲੀ ਜ਼ਮਾਨਤ

Leave a Comment

Your email address will not be published. Required fields are marked *

Scroll to Top