Bhagwant Mann

ਮਾਨ ਸਰਕਾਰ ਨੇ ਕੀਤਾ ਪੁਲਸ ਜਵਾਨਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ

ਚੰਡੀਗੜ੍ਹ, 23 ਫਰਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann)  ਨੇ ਲੰਘੇ ਦਿਨੀਂ ਮੌਤ ਦੇ ਘਾਟ ਉਤਾਰੇ ਗਏ ਪੁਲਸ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਮਦਦ (Financial assistance) ਕਰਨ ਦਾ ਐਲਾਨ ਕੀਤਾ ਹੈ ।

ਕੀ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ

ਮਿਲੀ ਜਾਣਕਾਰੀ ਅਨੁਸਾਰ ਜੋ ਲੰਘੇ ਦਿਨੀਂ ਗੁਰਦਾਸਪੁਰ ਵਿਖੇ ਦੋ ਪੁਲਸ ਜਵਾਨਾਂ ਨੂੰ ਕਿਸੇ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੇ ਚਲਦਿਆਂ ਐਕਸਗ੍ਰੇਸ਼ੀਆ ਰਾਸ਼ੀ ਦੇ ਤੌਰ ਤੇ ਦੋਹਾਂ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ । ਮੁੱਖ ਮੰਤਰੀ (Chief Minister) ਨੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ । ਉਨ੍ਹਾਂ ਦੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਸਨਮਾਨ ਅਤੇ ਬਹਾਦਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਦੀ ਹੈ । ਦੱਸਣਯੋਗ ਹੈ ਕਿ ਇਹ ਐਲਾਨ ਮੁੱਖ ਮੰਤਰੀ ਨੇ ਇਕ ਪੋਸਟ ਸਾਂਝੀ ਕਰਦਿਆਂ ਕੀਤਾ ਹੈ ।

ਕੌਣ ਹਨ ਦੋਵੇਂ ਜਣੇ ਜੋ ਉਤਰ ਗਏ ਮੌਤ ਦੇ ਘਾਟ

ਲੰਘੇ ਦਿਨੀਂ ਗੁਰਦਾਸਪੁਰ ਦੇ ਕੋਲ ਬਾਰਡਰ ਤੋਂ ਥੋੜੀ ਦੂਰ ਤਾਇਨਾਤ ਦੋ ਜਵਾਨਾਂ ਜਿਨ੍ਹਾਂ ਨੂੰ ਕਿਸੇ ਵਲੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਵਿਚ ਏ. ਐਸ. ਆਈ. ਗੁਰਨਾਮ ਸਿੰਘ ਅਤੇ ਪੀ. ਐਚ. ਜੀ. ਅਸ਼ੋਕ ਕੁਮਾਰ ਸ਼ਾਮਲ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਆਰਥਿਕ ਮਦਦ ਤੋਂ ਇਲਾਵਾ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ 1-1 ਕਰੋੜ ਰੁਪਏ (1-1 crore rupees) ਦੀ ਵਾਧੂ ਬੀਮਾ ਰਾਸ਼ੀ ਦਿੱਤੀ ਜਾਵੇਗੀ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ

Leave a Comment

Your email address will not be published. Required fields are marked *

Scroll to Top