ਚੰਡੀਗੜ੍ਹ, 6 ਫਰਵਰੀ 2026 : ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਨੂੰ ਖਾਣਾ ਬਣਾ ਕੇ ਦੇਣ ਵਾਲੀਆਂ ਮਿਡ-ਡੇ-ਮੀਲ ਵਰਕਰਜ਼ (Mid-day meal workers) ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦਿਆਂ ਹੜ੍ਹਤਾਲ (Strike) ਤੇ ਜਾਣਗੀਆਂ । ਦੱਸਣਯੋਗ ਹੈ ਕਿ ਇਸ ਹੜ੍ਹਤਾਲ ਵਿਚ ਕੁੱਕ ਤੇ ਹੈਲਪਰ ਸ਼ਾਮਲ ਹਨ ।
ਕਦੋਂ ਜਾਣਗੀਆਂ ਹੜ੍ਹਤਾਲ ਤੇ
ਪੰਜਾਬ ਸਰਕਾਰ ਵਲੋਂ ਮਿਡ-ਡੇ-ਮੀਲ ਵਰਕਰਜ਼ ਦੀਆਂ ਮੰਗਾਂ ਪੂਰੀਆਂ ਨਾ ਕਰਕੇ ਅਣਗੌਲਿਆਂ ਕਰਨ ਦੇ ਚਲਦਿਆਂ ਜੋ ਮਿਡ-ਡੇ-ਮੀਲ ਵਰਕਰਜ਼ ਨੇ 12 ਫਰਵਰੀ ਨੂੰ ਇਕ ਰੋਜ਼ਾ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਹੈ ਦੇ ਚਲਦਿਆਂ ਹੁਣ ਸਿੱਖਿਆ ਵਿਭਾਗ (Education Department) ਦੀ ਚਿੰਤਾ ਵਿਚ ਇਕ ਤਰ੍ਹਾਂ ਨਾਲ ਵਾਧਾ ਹੋ ਗਿਆ ਹੈ ਕਿ ਜੇਕਰ ਮਿਡ-ਡੇ-ਮੀਲ ਤਹਿਤ ਖਾਣਾ ਬਣਾਉਣ ਵਾਲੀਆਂ ਵਰਕਰਜ਼ ਹੜ੍ਹਤਾਲ ਹੋਣਗੀਆਂ ਤਾਂ ਫਿਰ ਬੱਚਿਆਂ ਨੂੰ ਦਿੱਤਾ ਜਾਣਾ ਵਾਲਾ ਖਾਣਾ ਆਖਰ ਕੌਣ ਬਣਾਏਗਾ ।
ਸਿੱਖਿਆ ਵਿਭਾਗ ਨੇ ਕੀ ਕੀਤਾ ਹੈ ਇੰਤਜਾਮ
ਸਕੂਲਾਂ ਅੰਦਰ ਮਿਡ-ਡੇ-ਮੀਲ ਤਹਿਤ ਕੰਮ ਕਰਨ ਵਾਲੀਆਂ ਵਰਕਰਜ਼ ਦੇ ਇਕ ਦਿਨ ਦੀ ਹੜ੍ਹਦਾਲ ਦੇ ਐਲਾਨ ਦੇ ਚਲਦਿਆਂ ਜਦੋਂ ਪੰਜਾਬ ਸਟੇਟ ਮਿਡ-ਡੇ-ਮੀਲ ਸੁਸਾਇਟੀ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੀ ਤਾਂ ਸਿੱਖਿਆ ਵਿਭਾਗ ਨੇ ਹੁਣ ਸਕੂਲਾਂ ਪ੍ਰਿੰਸੀਪਲਾਂ (School principals) ਨੂੰ ਇਸ ਦਿਨ ਬੱਚਿਆਂ ਨੂੰ ਖਾਣਾ ਮੁਹੱੱਈਆ ਕਰਵਾਉਣ ਦੀ ਜਿੰਮੇਵਾਰੀ ਸੌਂਪੀ ਹੈ । ਇਥੇ ਹੀ ਬਸ ਨਹੀਂ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਕੁੱਕ ਜਾਂ ਹੈਲਪਰ ਹੜਤਾਲ ਦੌਰਾਨ ਸਕੂਲ ਨਹੀਂ ਜਾਂਦਾ ਤਾਂ ਉਹ ਆਪਣੇ ਆਪ ਬਦਲ ਵਜੋਂ ਇਸਦਾ ਪ੍ਰਬੰਧ ਕਰਨ ।
ਕੀ ਹੁਕਮ ਜਾਰੀ ਕੀਤਾ ਹੈ ਸਿੱਖਿਆ ਵਿਭਾਗ ਨੇ
ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਨੇ ਜਿਥੇ ਇਹ ਹੁਕਮ ਜਾਰੀ ਕੀਤਾ ਹੈ ਕਿ ਮਿਡ-ਡੇ-ਮੀਲ ਪ੍ਰਭਾਵਿਤ ਨਾ ਹੋਵੇ ਤਾਂ ਸਕੂਲ ਪ੍ਰਿੰਸੀਪਲ ਆਪਣੇ ਪੱਧਰ ਤੇ ਬੱਚਿਆਂ ਦੇ ਖਾਣੇ ਦਾ ਇੰਤਜਾਮ ਕਰਨ ਤਾਂ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਹੋਣ ਵਾਲਾ ਖਰਚਾ ਖਾਣਾ ਪਕਾਉਣ ਦੀ ਲਾਗਤ ਫੰਡ ਵਿਚੋਂ ਪੂਰਾ ਕੀਤਾ ਜਾਵੇਗਾ ।
ਕੀ ਆਖਿਆ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਆਗੂਆਂ ਨੇ
12 ਫਰਵਰੀ ਨੂੰ ਹੜ੍ਹਤਾਲ ਤੇ ਜਾਣ ਦਾ ਐਲਾਨ ਕਰ ਚੁੱਕੀਆਂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮਾਮੂਲੀ ਜਿਹੀਆਂ ਤਨਖਾਹਾਂ ਅਤੇ ਸਹੂਲਤਾਂ (Salaries and benefits) ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੀ ਹੈ । ਆਗੂਆਂ ਨੇ ਕਿਹਾ ਕਿ ਵਰਕਰਾਂ ਵਲੋਂ ਕੀਤੀ ਜਾਣ ਵਾਲੀ ਹੜ੍ਹਤਾਲ ਵਾਲੇ ਦਿਨ ਬਦਲ ਵਜੋਂ ਕੀਤੇ ਜਾਣ ਵਾਲੇ ਪ੍ਰਬੰਧ ਉਨ੍ਹਾਂ ਦਾ ਸ਼ੋੋਸ਼ਣ ਹਨ ।
Read more : ਬੀ. ਕੇ. ਯੂ. (ਉਗਰਾਹਾਂ) ਕੀਤਾ ਬਠਿੰਡਾ ਡੀ. ਸੀ. ਦਫ਼ਤਰ ਦਾ ਘੇਰਾਓ




