ਵਿਧਾਇਕ ਮਾਨ ਨੇ ਬੀੜ ਦੁਸਾਂਝ ਵਾਲੀ ਸੜਕ ਦਾ ਨੀਹ ਰੱਖਿਆ ਨੀਂਹ ਪੱਥਰ

ਨਾਭਾ 23 ਸਤੰਬਰ 2025 : ਪੰਜਾਬ ਸਰਕਾਰ (Punjab Government) ਵੱਲੋਂ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਵੱਡੇ ਪੱਧਰ ਤੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਹਲਕਾ ਨਾਭਾ ਦੇ ਪਿੰਡਾਂ ਨੂੰ ਲੱਗਦੀਆਂ ਲਿੰਕ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ।

ਇਸ ਸਕੀਮ ਤਹਿਤ ਅੱਜ ਨਾਭਾ ਬੀੜ ਦੋਸਾਂਝ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀਹ ਪੱਥਰ ਰੱਖਿਆ ਗਿਆ

ਇਸ ਸਕੀਮ ਤਹਿਤ ਅੱਜ ਨਾਭਾ ਬੀੜ ਦੋਸਾਂਝ ਸੜਕ (Nabha Bir Dosanjh Road) ਦੀ ਸਪੈਸ਼ਲ ਰਿਪੇਅਰ ਦਾ ਨੀਹ ਪੱਥਰ ਰੱਖਿਆ ਗਿਆ । ਇਨਾ ਵਿਚਾਰਾਂ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ. ਐਲ. ਏ. ਨਾਭਾ ਨੇ ਚੌਧਰੀ ਮਾਜਰਾ ਪੁਲੀ ਵਿਖੇ ਸੜਕ ਦੀ ਸਪੈਸ਼ਲ ਰਿਪੇਅਰ ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਕੀਤਾ ਉਹਨਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ ਤਕਰੀਬਨ 6 ਕਿਲੋਮੀਟਰ ਹੈ ਇਸ ਦੇ ਉੱਪਰ ਤਕਰੀਬਨ 3 ਕਰੋੜ ਦੀ ਲਾਗਤ ਆਉਣੀ ਹੈ ।

ਜਲਦ ਨਾਭਾ ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ

ਉਨਾਂ ਕਿਹਾ ਕਿ ਜਲਦ ਨਾਭਾ ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਉਨਾਂ ਦੇ ਨਾਲ ਵਿਕਾਸ ਬਾਤਿਸ ਐਸ. ਡੀ. ਓ. ਪੀ. ਡਬਲਿਊ. ਡੀ., ਮਨਦੀਪ ਸਿੰਘ ਰਠੋਰ ਜੇ. ਈ. , ਲਖਵਿੰਦਰ ਸਿੰਘ ਜੇ. ਈ., ਤੇਜਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਜੱਜ ਸਰਪੰਚ, ਜਸਵਿੰਦਰ ਸਿੰਘ ਅੱਚਲ ਸਰਪੰਚ, ਮੇਜਰ ਸਿੰਘ ਤੁੰਗਾਂ, ਅਮਨਦੀਪ ਸਿੰਘ ਸਰਪੰਚ ਯੂਨੀਅਨ ਪ੍ਰਧਾਨ, ਮਨਜੀਤ ਸਿੰਘ ਫਤਿਹਪੁਰ, ਅਮਨਦੀਪ ਕੁਮਾਰ ਸਰਪੰਚ, ਕ੍ਰਿਸ਼ਨ ਧਰਮਸੋਤ, ਗੁਰਪ੍ਰੀਤ ਸਿੰਘ ਮੱਲੇਵਾਲ, ਭੁਪਿੰਦਰ ਸਿੰਘ ਕੱਲਰ ਮਾਜਰੀ , ਜਸਵੀਰ ਸਿੰਘ ਵਜੀਦਪੁਰ, ਜਗਦੇਵ ਸਿੰਘ, ਗੁਰਮੁੱਖ ਸਿੰਘ ਮੋਹਲਗੁਅਰਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ ।

Read More : ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਪਾਰਦਰਸ਼ੀ ਈਜੀ ਰਜਿਸਟ੍ਰੀ ਸਹੂਲਤ ਸ਼ੁਰੂ

Leave a Comment

Your email address will not be published. Required fields are marked *

Scroll to Top