Killing

ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਮੋਗਾ ਦੇ ਨੌਜਵਾਨ ਦਾ ਕਤਲ

ਮੋਗਾ, 16 ਮਾਰਚ 2026 : ਕੈਨੇਡਾ (Canada) ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਪੰਜਾਬ ਦੇ ਜਿਲਾ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਦੌਲਤਪੁਰ (Village Daulatpur) ਨੀਵਾਂ ਦੇ ਜਿਸ ਵਸਨੀਕ ਪੰਜਾਬੀ ਨੌਜਵਾਨ ਦਾ ਕੈਨੇਡਾ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ਦਾ ਨਾਮ ਦਵਿੰਦਰ ਸਿੰਘ ਹੈ ਤੇ ਉਹ 32 ਸਾਲਾਂ ਦਾ ਹੈ । ਮਿਲੀ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਜੋ ਚਾਰ ਸਾਲ ਪਹਿਲਾਂ ਬਿਜਲੀ ਵਿਭਾਗ ਮੋਗਾ ਦੀ ਨੌਕਰੀ ਛੱਡ ਕੇ ਆਪਣੀ ਪਤਨੀ ਦੇ ਕੋਲ ਕੈਨੇਡਾ ਗਿਆ ਸੀ, ਉਸਦੀ ਪਤਨੀ ਪਹਿਲਾਂ ਸਟੱਡੀ ਵੀਜ਼ੇ `ਤੇ ਗਈ ਸੀ ਅਤੇ ਬਾਅਦ ਵਿਚ ਉਸ ਨੇ ਆਪਣੇ ਪਤੀ ਨੂੰ ਬੁਲਾ ਲਿਆ ।

ਕੀ ਕਾਰਨ ਰਿਹਾ ਹਮਲਾਵਰਾਂ ਵਲੋਂ ਨੌਜਵਾਨ ਤੇ ਗੋਲੀ ਚਲਾਉਣ ਦਾ

ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਉਥੇ ਟੈਕਸੀ ਚਲਾਉਣ ਦੇ ਨਾਲ-ਨਾਲ ਹੋਰ ਕੰਮ ਵੀ ਕਰਦਾ ਸੀ ਅਤੇ ਉਸ ਦਾ ਸਹੁਰਾ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਵਿਦੇਸ਼ ਰਹਿੰਦੇ ਸਨ। ਬੀਤੇ ਦਿਨ ਜਦੋਂ ਉਹ ਆਪਣੀ ਟੈਕਸੀ `ਤੇ ਕਿਸੇ ਲੜਕੀ ਨੂੰ ਛੱਡਣ ਲਈ ਜਾ ਰਿਹਾ ਸੀ ਤਾਂ ਉਸਦੇ ਪਿੱਛੇ ਬਦਮਾਸ਼ ਲੱਗੇ ਹੋਏ ਸਨ, ਜਿਨ੍ਹਾਂ ਨੂੰ ਸ਼ੱਕ ਹੋਇਆ ਕਿ ਦਵਿੰਦਰ ਸਿੰਘ ਲੜਕੀ ਦੀ ਮਦਦ ਕਰਦਾ ਹੈ, ਜਿਨ੍ਹਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ ਅਤੇ ਲੜਕੀ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ।

ਕੈਨੇਡਾ ਸਰਕਾਰ ਤੋਂ ਪਰਿਵਾਰਕ ਮੈਂਬਰਾਂ ਨੇ ਕੀਤੀ ਮੰਗ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਮ੍ਰਿਤਕ ਦੇ ਛੋਟੇ ਭਰਾ ਨੂੰ ਕੈਨੇਡਾ ਦਾ ਵੀਜ਼ਾ ਦੇਣ ਤਾਂ ਕਿ ਉਹ ਉਥੇ ਜਾ ਕੇ ਸਾਰੇ ਮਾਮਲੇ ਸਬੰਧੀ ਪੁੱਛ-ਗਿੱਛ ਕਰ ਸਕੇ ਅਤੇ ਉਸਦਾ ਅੰਤਿਮ ਸੰਸਕਾਰ ਰਸਮਾਂ ਅਨੁਸਾਰ ਹੋ ਸਕੇ । ਪਿੰਡ ਦੇ ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਭੇਜਣ ਲਈ ਸਰਕਾਰ ਸਹਾਇਤਾ ਕਰੇ ।

Read More : ਬਿਹਾਰ ਵਿਚ ਯਾਰਾਂ ਨੇ ਹੀ ਕਰ ਦਿੱਤਾ ਮਾਮੂਲੀ ਝਗੜੇ ਦੌਰਾਨ ਯਾਰ ਦਾ ਕਤਲ

Leave a Comment

Your email address will not be published. Required fields are marked *

Scroll to Top