Court

ਮੋਹਾਲੀ ਅਦਾਲਤ ਨੇ ਕੀਤੀ ਜੇਲ ਵਿਚ ਬੰਦ ਦੋ ਵਿਅਕਤੀਆਂ ਦੀ ਜ਼ਮਾਨਤ ਰੱਦ

ਮੋਹਾਲੀ, 13 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ ਦੀ ਅਦਾਲਤ (Mohali Court) ਵਲੋਂ ਕੇ. ਐਲ. ਐਫ. ਨਾਲ ਕਥਿਤ ਤੌਰ ‘ਤੇ ਜੁੜੇ ਦੋ ਵਿਅਕਤੀਆਂ ਦੀ ਜ਼ਮਾਨਤ ਅਰਜ਼਼ੀ ਖਾਰਜ (Bail application rejected) ਕਰ ਦਿੱਤੀ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ (Prohibited terrorist organization) ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐਲ. ਐਫ.) (K. L. F.) ਨਾਲ ਸਬੰਧਤ ਦੋ ਕਥਿਤ ਦੋਸ਼ੀਆਂ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ।

ਅਦਾਲਤ ਨੇ ਦੋਵਾਂ ਦੋਸ਼ੀਆਂ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਮਾਮਲੇ ਦੀ ਜਾਂਚ ਅਜੇ ਅਹਿਮ ਪੜਾਅ `ਤੇ ਹੈ । ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਾਗਰ ਮਸੀਹ ਉਰਫ਼ ਰਾਜਾ ਅਤੇ ਆਸ਼ੀਸ਼ ਉਰਫ਼ ਗੋਪੀ ਵਜੋਂ ਹੋਈ ਹੈ, ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਅਤੇ ਘੌਟ ਦੇ ਰਹਿਣ ਵਾਲੇ ਹਨ ।

ਕਦੋਂ ਤੇ ਕਿਊਂ ਕੀਤਾ ਗਿਆ ਸੀ ਦੋਹਾਂ ਨੂੰ ਗ੍ਰਿਫ਼ਤਾਰ

ਉਕਤ ਦੋਵੇਂ ਜਣਿਆਂ ਨੂੰ ਸਾਲ 2023 ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਮੋਹਾਲੀ ਨੇ ਗੁਪਤ ਸੂਚਨਾ ਦੇ ਅਧਾਰ `ਤੇ ਕਾਬੂ ਕੀਤਾ ਸੀ । ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ . 32 ਬੋਰ ਦੀਆਂ ਪਿਸਤੌਲਾਂ, ਜਿ਼ੰਦਾ ਕਾਰਤੂਸ ਅਤੇ ਕੇ. ਐਲ. ਐਫ. ਨਾਲ ਸਬੰਧਤ 15 ਦੇਸ਼-ਵਿਰੋਧੀ ਪਰਚੇ ਬਰਾਮਦ ਕੀਤੇ ਸਨ ।

Read More : ਕਸ਼ਮੀਰੀ ਵੱਖਵਾਦੀ ਸ਼ਬੀਰ ਅਹਿਮਦ ਸ਼ਾਹ ਨੂੰ ਮਿਲੀ ਜ਼ਮਾਨਤ

Leave a Comment

Your email address will not be published. Required fields are marked *

Scroll to Top