ਮੁੰਬਈ, 7 ਅਪ੍ਰੈਲ 2026 : ਭਾਰਤ ਦੇੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇੇਟ ਵਲੋਂ ਆਪੇ ਬਣੇ ਬਾਬੇ ਵਿਰੁੱਧ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ (Case registered) ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕਿਹੜਾ ਕਿਹੜਾ ਕੇਸ ਦਰਜ ਕੀਤਾ ਗਿਆ ਹੈ
ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਆਪੇ ਬਣੇ ਬਾਬੇ ਅਸ਼ੋਕ ਖਰਾਤ ਦੇ ਖਿਲਾਫ ਮਨੀ ਲਾਂਡਰਿੰਗ (Money laundering) ਦਾ ਮਾਮਲਾ ਦਰਜ ਕੀਤਾ ਹੈ ਅਤੇ ਜਲਦ ਹੀ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਏਜੰਸੀ ਦੇ ਮੁੰਬਈ ਖੇਤਰੀ ਦਫਤਰ ਨੇ ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈ. ਸੀ. ਆਈ. ਆਰ.) ਦਰਜ ਕੀਤੀ ਹੈ ।
ਕੀ ਦੱਸਿਆ ਅਧਿਕਾਰੀਆਂ ਨੇ
ਅਧਿਕਾਰੀਆਂ ਨੇ ਕਿਹਾ ਕਿ ਈ. ਡੀ. ਨੇ ਖਰਾਤ ਦੇ ਖਿਲਾਫ ਮਹਾਰਾਸ਼ਟਰ ਪੁਲਸ ਵੱਲੋਂ ਦਰਜ ਕੀਤੀਆਂ ਗਈਆਂ ਕਈ ਐੱਫ. ਆਈ. ਆਰ. ਦਾ ਨੋਟਿਸ ਲਿਆ ਹੈ । ਉਨ੍ਹਾਂ ਨੇ ਦੱਸਿਆ ਕਿ ਈ. ਡੀ. ਵੱਲੋਂ ਜਲਦ ਹੀ ਉਸ ਤੋਂ ਅਤੇ ਉਸ ਨਾਲ ਜੁੜੇ ਕੁਝ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ । ਖੁਦ ਨੂੰ ਜੋਤਿਸ਼ੀ ਦੱਸਣ ਵਾਲੇ ਖਰਾਤ ਨੂੰ ਮਾਰਚ `ਚ ਓਦੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਇਕ ਵਿਆਹੁਤਾ ਔਰਤ ਨੇ ਦੋਸ਼ ਲਗਾਇਆ ਕਿ ਬਾਬੇ ਨੇ ਉਸ ਨਾਲ 3 ਸਾਲ ਤੱਕ ਵਾਰ-ਵਾਰ ਜਬਰ-ਜਨਾਹ ਕੀਤਾ ।




