ਨਵੀਂ ਦਿੱਲੀ, 20 ਮਾਰਚ 2026 : ਭਾਰਤ ਦੇਸ਼ ਦੇ ਰਾਸ਼ਟਰੀ ਮਹਿਲਾ ਕਮਿਸ਼ਨ (National Women Commission) ਵਲੋਂ ਅਸ਼ਲੀਲਤਾ ਨਾਲ ਜੁੜੇ ਗੀਤਾਂ ਦੇ ਮਾਮਲਿਆਂ ਵਿਚ ਸਖ਼ਤ ਰੁਖ ਅਖਤਿਆਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਗਾਇਕ ਬਾਦਸ਼ਾਹ, ਨੋਰਾ ਫਤੇਹੀ, ਸੰਜੇ ਦੱਤ ਸਮੇਤ ਕਈ ਕਲਾਕਾਰ ਤਲਬ
ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਯੂ.) ਨੇ ਕਥਿਤ ਅਸ਼ਲੀਲਤਾ (Obscenity) ਨਾਲ ਜੁੜੇ 2 ਵੱਖ-ਵੱਖ ਗੀਤਾਂ ਦੇ ਮਾਮਲਿਆਂ ‘ਚ ਸਖ਼ਤ ਰੁਖ਼ ਅਪਣਾਉਂਦੇ ਹੋਏ ਕਈ ਕਲਾਕਾਰਾਂ ਅਤੇ ਨਿਰਮਾਤਾਵਾਂ ਨੂੰ ਤਲਬ ਕੀਤਾ ਹੈ । ਕਮਿਸ਼ਨ ਨੇ ਹਰਿਆਣਵੀ ਗੀਤ `ਟਟੀਰੀ`ਦੇ ਮਾਮਲੇ ਚ ਗਾਇਕ ਬਾਦਸ਼ਾਹ (Singer Badshah) ਸਮੇਤ ਹੋਰ ਸਬੰਧਤ ਲੋਕਾਂ ਨੂੰ 25 ਮਾਰਚ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ । ਕਮਿਸ਼ਨ ਅਨੁਸਾਰ ਗੀਤ ਦੀ ਸਮੱਗਰੀ ਪਹਿਲੀ ਨਜ਼ਰੇ ਇਤਰਾਜ਼ਯੋਗ ਪ੍ਰਤੀਤ ਹੁੰਦੀ ਹੈ । ਇਸ ਮਾਮਲੇ ‘ਚ ਨਿਰਦੇਸ਼ਕ ਮਾਹੀ ਸੰਧੂ, ਜੋਬਨ ਸੰਧੂ ਅਤੇ ਨਿਰਮਾਤਾ ਹਿਤੇਨ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ ।
ਗੈਰ-ਹਾਜ਼ਰ ਰਹਿਣ ਤੇ ਕਾਨੂੰਨ ਅਨੁਸਾਰ ਕਾਰਵਾਈ ਦੀ ਦਿੱਤੀ ਚਿਤਾਵਨੀ
ਕਮਿਸ਼ਨ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਹੈ ਅਤੇ ਸਬੰਧਤ ਧਿਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ । ਗੈਰ-ਹਾਜ਼ਰ ਰਹਿਣ ‘ਤੇ ਕਾਨੂੰਨ ਅਨੁਸਾਰ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਉੱਥੇ ਹੀ, `ਸਰਕੇ ਚੁਨਰ` ਗੀਤ ਨਾਲ ਜੁੜੇ ਵਿਵਾਦ ‘ਚ ਅਦਾਕਾਰਾ ਨੋਰਾ ਫਤੇਹੀ (Actress Nora Fatehi) ਅਤੇ ਅਦਾਕਾਰ ਸੰਜੇ ਦੱਤ (Actor Sanjay Dutt) ਨੂੰ ਵੀ ਤਲਬ ਕੀਤਾ ਗਿਆ ਹੈ ।
ਗੀਤਕਾਰ-ਨਿਰਮਾਤ ਤੇ ਹੋਰ ਹੋਣਗੇ 24 ਨੂੰ ਪੇਸ਼
ਕਮਿਸ਼ਨ ਨੇ ਇਸ ਗੀਤ ਨੂੰ ਵੀ ਪਹਿਲੀ ਨਜ਼ਰੇ ਇਤਰਾਜ਼ਯੋਗ ਦੱਸਦੇ ਹੋਏ ਇਸ ਦੇ ਵਿਰੁੱਧ ਕਾਰਵਾਈ ਆਰੰਭੀ ਹੈ। ਇਸ ਮਾਮਲੇ ‘ਚ ਗੀਤਕਾਰ ਰਕੀਬ ਆਲਮ ਅਤੇ ਨਿਰਮਾਤਾ ਵੈਂਕਟ ਕੇ. ਨਾਰਾਇਣ ਸਮੇਤ ਹੋਰਾਂ ਨੂੰ 24 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ । ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਔਰਤਾਂ ਦੀ ਮਰਿਆਦਾ (Women’s etiquette) ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ‘ਚ ਸਖ਼ਤ ਕਾਰਵਾਈ ਜਾਰੀ ਰਹੇਗੀ ।
Read More : ਰੈਪਰ ਬਾਦਸ਼ਾਹ ਦੇ ਹਰਿਆਣਾ ਵਿਚ ਹੋਏ ਗ੍ਰਿਫ਼ਤਾਰੀ ਦੇ ਹੁਕਮ ਜਾਰੀ




