Navjot Kaur Sidhu

ਨਵਜੋਤ ਕੌਰ ਸਿੱਧੂ ਨੇ ਅਮਰਿੰਦਰ ਰਾਜਾ ਵੜਿੰਗ ਤੇ ਕੀਤਾ ਸੋਸ਼ਲ ਮੀਡੀਆ ਤੇ ਤਿੱਖਾ ਹਮਲਾ

ਚੰਡੀਗੜ੍ਹ, 3 ਫਰਵਰੀ, 2026 : ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੇ ਸੋੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਿਖਿਆ ਕਿ ਰਾਜਾ ਵੜਿੰੰਗ ਤੁਹਾਨੂੰ ਇਲਾਜ ਦੀ ਲੋੜ ਹੈ ।

ਹੋਰ ਕੀ ਕੀ ਆਖਿਆ ਡਾਕਟਰ ਸਿੱਧੂ ਨੇ

ਡਾਕਟਰ ਨਵਜੋਤ ਕੌਰ ਸਿੱਧੂ ਵਲੋਂ ਜੋ ਹਾਲ ਹੀ ਵਿਚ ਸੋਸ਼ਲ ਮੀਡੀਆ (Social media) ਤੇ ਪੋਸਟ ਸਾਂਝੀ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਦੀ ਮਾਨਸਿਕ ਸਥਿਤੀ ਤੇ ਸਵਾਲ ਚੁੱਕਦਿਆਂ ਜਿਥੇ ਉਨ੍ਹਾਂ ਨੂੰ ਪਾਰਟੀ ਦੀ ਬਰਬਾਦੀ ਦਾ ਜਿੰਮੇਵਾਰ ਠਹਿਰਾਇਆ ਹੈ, ਉਥੇ ਇਹ ਲਿਖਣਾ ਕਿ ਰਾਜਾ ਵੜਿੰਗ ਇਲਾਜ ਦੀ ਲੋੜ ਤੁਹਾਨੂੰ ਹੈ ਦੇ ਕਾਰਨ ਇਕ ਵਾਰ ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਸਿਖਰਾਂ ਤੇ ਪਹੁੰਚਿਆ ਦਿਖਾਈ ਦੇ ਰਿਹਾ ਹੈ । ਉਨ੍ਹਾਂ ਪੋਸਟ ਵਿਚ ਲਿਖਿਆ ਕਿ ਮੈਂ ਇੱਕ ਡਾਕਟਰ ਹਾਂ ਅਤੇ ਜਾਣਦੀ ਹਾਂ ਕਿ ਤੁਸੀਂ ਮਾਨਸਿਕ ਤੌਰ ‘ਤੇ ਅਸਥਿਰ ਹੋ । ਤੁਸੀਂ ਇਹ ਗੱਲ ਇੱਕ-ਦੋ ਵਾਰ ਨਹੀਂ, ਸਗੋਂ ਸੌ ਵਾਰ ਸਾਬਤ ਕੀਤੀ ਹੈ ।

ਵੜਿੰਗ ਨੇ ਪੰਜਾਬ ਕਾਂਗਰਸ ਵਿਚ ਬਣਾ ਦਿੱਤੇ ਹਨ ਕਈ ਗੁਟ : ਡਾ. ਸਿੱਧੂ

ਉਨ੍ਹਾਂ ਅੱਗੇ ਕਿਹਾ ਕਿ ਆਪਣੇ ਭ੍ਰਿਸ਼ਟਾਚਾਰ ਕਾਰਨ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਉਂਗਲਾਂ ‘ਤੇ ਨੱਚ ਰਹੇ ਹਨ ਅਤੇ ਪੂਰਾ ਪੰਜਾਬ ਉਨ੍ਹਾਂ ਦਾ `ਕਾਮੇਡੀ ਸ਼ੋਅ` ਦੇਖ ਕੇ ਮਜ਼ੇ ਲੈ ਰਿਹਾ ਹੈ । ਡਾ. ਸਿੱਧੂ ਨੇ ਦੋਸ਼ ਲਾਇਆ ਕਿ ਵੜਿੰਗ ਨੇ ਪੰਜਾਬ ਕਾਂਗਰਸ (Punjab Congress) ਵਿੱਚ ਕਈ ਗੁੱਟ ਬਣਾ ਦਿੱਤੇ ਹਨ । ਉਨ੍ਹਾਂ ਕਿਹਾ ਕਿ ਵੜਿੰਗ ਨੇ ਇੱਕ-ਇੱਕ ਸੀਟ ‘ਤੇ 3-4 ਲੋਕਾਂ ਨੂੰ ਵਿਧਾਇਕ ਬਣਾਉਣ ਦਾ ਝੂਠਾ ਵਾਅਦਾ ਕੀਤਾ ਤਾਂ ਜੋ ਉਹ ਆਪਸ ਵਿੱਚ ਲੜਦੇ ਰਹਿਣ ਅਤੇ ਪਾਰਟੀ ਬਰਬਾਦ ਹੋ ਜਾਵੇ । ਉਨ੍ਹਾਂ ਵੜਿੰਗ ਨੂੰ ਕਾਂਗਰਸ ਪਾਰਟੀ ਲਈ ਇੱਕ `ਸ਼ਰਮ` ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇਮਾਨਦਾਰੀ ਅਤੇ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਲਈ ਹੈ ।

Read More : ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

Leave a Comment

Your email address will not be published. Required fields are marked *

Scroll to Top