Mansa

ਸਰਦੂਲਗੜ੍ਹ ਤੋਂ ਦੁਬਈ ਗਿਆ ਨਵਾਂ ਵਿਆਹਿਆ ਜੋੜਾ ਦੁਬਈ ਵਿਖੇ ਫਸਿਆ

ਮਾਨਸਾ, 2 ਮਾਰਚ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਕਸਬਾ ਸਰਦੂਲਗੜ੍ਹ ਦਾ ਰਹਿਣ ਵਾਲਾ ਨਵੇਂ ਵਿਆਹੇ ਜੋੜੇ ਦੇ ਹਾਲ ਦੀ ਘੜੀ ਦੁਬਈ ਵਿਖੇ ਫਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਜੋੜਾ

ਮਿਲੀ ਜਾਣਕਾਰੀ ਮੁਤਾਬਕ ਮਾਨਸਾ ਜਿਲ੍ਹੇ ਦੇ ਸਰਦੂਲਗੜ੍ਹ ਕਸਬੇ (Sardulgarh town) ਦੇ ਇੱਕ ਨਵ-ਵਿਆਹੇ ਜੋੜੇ ਦੇ ਦੁਬਈ ਵਿਚ ਫਸਣ ਕਾਰਨ ਪਰਿਵਾਰ ਦੀ ਚਿੰਤਾ ਵਧਦੀ ਜਾ ਰਹੀ ਹੈ । ਕੈਨੇਡਾ ਵਿੱਚ ਰਹਿਣ ਵਾਲਾ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਹਨੀਮੂਨ ਲਈ ਦੁਬਈ ਗਿਆ ਸੀ, ਪਰ ਇਜ਼ਰਾਈਲ-ਇਰਾਨ ਜੰਗ (Israel-Iran war) ਕਰਕੇ ਦੁਬਈ ਵਿਚ ਬਣੀ ਤਣਾਅਪੂਰਨ ਸਥਿਤੀ ਕਰਕੇ ਉਨ੍ਹਾਂ ਦੀਆਂ ਵਾਪਸੀ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ । ਪਰਿਵਾਰ ਅਨੁਸਾਰ ਗੁਰਪ੍ਰੀਤ ਅਤੇ ਉਸ ਦੀ ਪਤਨੀ ਦੀ ਵਾਪਸੀ ਦੀ ਉਡਾਣ 3 ਮਾਰਚ ਨੂੰ ਤੈਅ ਸੀ । ਉਡਾਣਾਂ ਰੱਦ ਹੋਣ ਤੋਂ ਬਾਅਦ ਪਰਿਵਾਰ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਪਰ ਸਥਿਤੀ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ । ਘਰ ਦਾ ਮਾਹੌਲ ਗਮਹੀਨ ਹੈ, ਪਰਿਵਾਰਕ ਮੈਂਬਰ ਅੰਤਰਰਾਸ਼ਟਰੀ ਸਥਿਤੀ `ਤੇ ਨਜ਼ਰ ਰੱਖਣ ਲਈ ਲਗਾਤਾਰ ਖਬਰਾਂ ਵੇਖ ਰਹੇ ਹਨ ।

ਕੀ ਆਖਿਆ ਗੁਰਪ੍ਰੀਤ ਦੇ ਪਿਤਾ ਨੇ

ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਘਰ ਵਿੱਚ ਕਿਸੇ ਦਾ ਵੀ ਕੰਮ ਵਿਚ ਧਿਆਨ ਨਹੀਂ ਲੱਗ ਰਿਹਾ ਹੈ । ਉਨ੍ਹਾਂ ਕਿਹਾ ਕਿ ਸਵੇਰੇ ਉੱਠਣ `ਤੇ ਅਸੀਂ ਸਭ ਤੋਂ ਪਹਿਲਾਂ ਟੀ. ਵੀ. ਚਾਲੂ ਕਰਦੇ ਹਾਂ ਤੇ ਸਾਰਾ ਭਰ ਖ਼ਬਰਾਂ `ਤੇ ਨਜ਼ਰ ਰੱਖਦੇ ਹਾਂ । ਹਰ ਨਵੀਂ ਅਪਡੇਟ ਨਾਲ ਸਾਡੇ ਦਿਲਾਂ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਗੁਰਜੰਟ ਸਿੰਘ ਨੇ ਇਹ ਵੀ ਕਿਹਾ ਕਿ ਉਹ ਹਰ ਰੋਜ਼ ਆਪਣੇ ਪੁੱਤਰ ਨਾਲ ਫ਼ੋਨ `ਤੇ ਗੱਲ ਕਰਦਾ ਹੈ ।

ਪਰਿਵਾਰ ਦੇ ਮੈਂਬਰਾਂ ਵਲੋਂ ਜੋੜੇ ਦੀ ਵਾਪਸੀ ਲਈ ਕੀਤੀ ਜਾ ਰਹੀ ਹੈ ਅਰਦਾਸ

ਗੁਰਪ੍ਰੀਤ ਨੇ ਪਰਿਵਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਸੁਰੱਖਿਅਤ ਹੈ ਅਤੇ ਹੋਟਲ ਵਿੱਚ ਰਹਿ ਰਹੇ ਹਨ । ਉੱਥੇ ਭਾਰਤੀ ਦੂਤਾਵਾਸ (Indian Embassy) ਨੇ ਵੀ ਉਨ੍ਹਾਂ ਨੂੰ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ । ਪਰਿਵਾਰ ਦੇ ਹੋਰ ਮੈਂਬਰ ਵੀ ਅਰਦਾਸ ਕਰ ਰਹੇ ਹਨ ਕਿ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇ ਅਤੇ ਉਡਾਣਾਂ ਮੁੜ ਸ਼ੁਰੂ ਹੋਣ ਤਾਂ ਜੋ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਸੁਰੱਖਿਅਤ ਵਾਪਸ ਆ ਸਕਣ ।

ਭਾਰਤ ਸਰਕਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਕਰੇ ਵਿਸ਼ੇਸ਼ ਇੰਤਜਾਮ

ਗੁਰਜੰਟ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦੁਬਈ ਵਿੱਚ ਫਸੇ ਭਾਰਤੀ ਨਾਗਰਿਕਾਂ (Indian citizens) ਦੀ ਸੁਰੱਖਿਅਤ ਵਾਪਸੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਸਮੇਂ ਵਿੱਚ ਸੰਕਟ ਦੇ ਸਮੇਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ, ਇਸ ਵਾਰ ਵੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।

Read More : ਪਾਕਿਸਤਾਨ-ਅਫਗਾਨਿਸਤਾਨ ਵਿਚਕਾਰ ਸ਼ੁਰੂ ਹੋਏ ਸੰਘਰਸ਼ ਦੌਰਾਨ ਹੋਈਆਂ ਸੈਂਕੜੇ ਮੌਤਾਂ

Leave a Comment

Your email address will not be published. Required fields are marked *

Scroll to Top