ਨਵੀਂ ਦਿੱਲੀ, 10 ਦਸੰਬਰ 2025 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਪਿਛਲੇ ਮਹੀਨੇ ਰਾਜਧਾਨੀ `ਚ ਲਾਲ ਕਿਲੇ (Red Fort) ਨੇੜੇ ਇਕ ਕਾਰ ਵਿਚ ਹੋਏ ਬੰਬ ਧਮਾਕੇ (Bombings) ਦੇ ਮਾਮਲੇ `ਚ ਇਕ ਹੋਰ ਗ੍ਰਿਫਤਾਰੀ ਕੀਤੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।
ਮੁੱਖ ਮੁਲਜ਼ਮ ਡਾ. ਬਿਲਾਲ ਨਸੀਰ ਮੱਲਾ ਹੈ ਬਾਰਾਮੂਲਾ ਦਾ ਨਿਵਾਸੀ : ਐਨ. ਆਈ. ਏ.
ਐੱਨ. ਆਈ. ਏ. ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੁਲਜ਼ਮ ਡਾ. ਬਿਲਾਲ ਨਸੀਰ ਮੱਲਾ (Dr. Bilal Nasir Malla) ਜੰਮੂ-ਕਸ਼ਮੀਰ ਦੇ ਬਾਰਾਮੂਲਾ ਦਾ ਨਿਵਾਸੀ ਹੈ ਅਤੇ ਉਸ ਨੂੰ ਦਿੱਲੀ `ਚੋਂ ਗ੍ਰਿਫਤਾਰ ਕੀਤਾ ਗਿਆ । ਹੁਣ ਤੱਕ 8 ਮੁਲਜ਼ਮ ਫੜੇ ਜਾ ਚੁੱਕੇ ਹਨ । ਸੰਘੀ ਏਜੰਸੀ ਨੇ ਇਕ ਬਿਆਨ `ਚ ਕਿਹਾ ਕਿ ਉਸ ਨੇ ਜਾਂਚ ਦੌਰਾਨ 10 ਨਵੰਬਰ ਨੂੰ ਲਾਲ ਕਿਲਾ ਇਲਾਕੇ `ਚ ਹੋਏ ਅੱਤਵਾਦੀ ਹਮਲੇ (Terrorist attacks) ਦੇ ਪਿੱਛੇ ਸਾਜ਼ਿਸ਼ `ਚ ਬਿਲਾਲ ਦੀ ਸ਼ਮੂਲੀਅਤ ਪਾਈ ਹੈ, ਜਿਸ ਵਿਚ 15 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ । ਐੱਨ. ਆਈ. ਏ. ਦੀ ਜਾਂਚ ਅਨੁਸਾਰ ਬਿਲਾਲ ਨੇ ਜਾਣ-ਬੁੱਝ ਕੇ ਮ੍ਰਿਤਕ ਮੁਲਜ਼ਮ ਉਮਰ ਉਨ ਨਬੀ ਨੂੰ ਪਨਾਹ ਦਿੱਤੀ ਅਤੇ ਉਸ ਨੂੰ ਲੌਜਿਸਿਟਕ ਸਹਾਇਤਾ ਪ੍ਰਦਾਨ ਕੀਤੀ। ਉਸ ’ਤੇ ਅੱਤਵਾਦੀ ਹਮਲੇ ਨਾਲ ਸਬੰਧਤ ਸਬੂਤ ਨਸ਼ਟ ਕਰਨ ਦਾ ਵੀ ਦੋਸ਼ ਹੈ । ਐੱਨ. ਆਈ. ਏ. ਇਸ ਘਾਤਕ ਧਮਾਕੇ ਪਿੱਛੇ ਸਾਜ਼ਿਸ਼ ਦੀ ਜਾਂਚ ਕਰ ਰਹੀ ਹੈ ।
ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨ ਵਧੀ
ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲੇ ਕੋਲ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਆਮਿਰ ਰਾਸ਼ਿਦ ਅਲੀ ਦੀ ਐੱਨ. ਆਈ. ਏ. ਹਿਰਾਸਤ ਮੰਗਲਵਾਰ ਨੂੰ 7 ਦਿਨਾਂ ਲਈ ਵਧਾ ਦਿੱਤੀ । ਉਸ ਨੂੰ 2 ਦਸੰਬਰ ਨੂੰ ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ `ਚ ਭੇਜਿਆ ਗਿਆ ਸੀ । ਲਾਲ ਕਿਲੇ ਕੋਲ ਬੰਬ ਧਮਾਕੇ `ਚ ਮਦਦ ਕਰਨ ਦੇ ਮੁਲਜ਼ਮ ਜੰਮੂ-ਕਸ਼ਮੀਰ ਨਿਵਾਸੀ ਆਮਿਰ ਨੂੰ 16 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।
Read More : ਮਾਮਲਾ ਬੈਂਕ ਨਾਲ 228 ਕਰੋੜ ਰੁਪਏ ਦੀ ਧੋਖਾਦੇਹੀ ਦਾ




