ਸਤੌੜਾ, (ਹਰਿਆਣਾ), 26 ਫਰਵਰੀ 2026 : ਹਰਿਆਣਾ (Haryana) ਦੇ ਪਿੰਡ ਸਤੌੜਾ ਵਿਖੇ ਆਪਣੇ ਭਰਾ ਦਾ ਸੰਸਕਾਰ ਕਰਨ ਲਈ ਵਿਦੇਸ਼ ਤੋਂ ਆਏ ਭਰਾ ਦੀ ਵੀ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਕੌਣ ਹੈ ਐਨ. ਆਰ. ਆਈ. ਵਿਅਕਤੀ ਜਿਸਦੀ ਹੋ ਗਈ ਹਾਦਸੇ ਵਿਚ ਮੌਤ
ਮਿਲੀ ਜਾਣਕਾਰੀ ਮੁਤਾਬਕ ਸਤੌੜਾ ਪਿੰਡ (Satora Village) ਵਿਖੇ ਸਾਬਕਾ ਸਰਪੰਚ ਤੇ ਆਪਣੇ ਭਰਾ ਦੇ ਸੰਸਕਾਰ ਲਈ ਵਿਸ਼ੇ਼ਸ਼ ਤੌਰ ਤੇ ਜਰਮਨੀ ਤੋਂ ਆਏ ਐਨ. ਆਰ. ਆਈ. ਵਿਅਕਤੀ ਗੁਰਦੀਪ ਸਿੰਘ ਵੀ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ । ਗੁਰਦੀਪ ਸਿੰਘ ਦਾ ਭਰਾ ਸੁਰਜੀਤ ਸਿੰਘ ਜੋ ਕਿ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਦਾ ਸੰਸਕਾਰ ਗੁਰਦੀਪ ਸਿੰਘ ਨੇ ਹਾਲੇ ਕੱਲ ਹੀ ਕੀਤਾ ਹੈ ਤੇ ਅੱਜ ਖੁਦ ਵੀ ਉਹ ਇਕ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰ ਗਿਆ । ਜਿਸ ਕਾਰਨ ਪਰਿਵਾਰ ਤੇ ਪਿੰਡ ਵਿਚ ਗਮ ਦਾ ਮਾਹੌਲ ਹੈ ।
ਕਿਵੇਂ ਵਾਪਰਿਆ ਐਨ. ਆਰ. ਆਈ. ਗੁਰਦੀਪ ਨਾਲ ਹਾਦਸਾ
ਜਾਣਕਾਰੀ ਮੁਤਾਬਕ ਭਰਾ ਦੇ ਸੰਸਕਾਰ ਤੋਂ ਬਾਅਦ ਆਪਣੇ ਸਹੁਰੇ ਘਰ ਇਸਮਾਈਲਾਬਾਦ ਜਾ ਰਹੇ ਗੁਰਦੀਪ ਸਿੰਘ ਦੀ ਕਾਰ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ-152 ਤੇ ਇਸਮਾਈਲਾਬਾਦ ਦੇ ਜਲਬੇੜਾ ਪਿੰਡ ਨੇੜੇ ਉਨ੍ਹਾਂ ਦੀ ਸਕਾਰਪੀਓ ਕਾਰ (Scorpio car) ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ । ਟੱਕਰ ਇੰਨੀ ਜ਼ੋਰਦਾਰ ਸੀ ਕਿ ਸਕਾਰਪੀਓ ਦਾ ਅੱਗੇ ਵਾਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਹਾਦਸੇ ਦੌਰਾਨ ਐੱਨ. ਆਰ. ਆਈ. ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ । ਜਦਕਿ ਨਾਲ ਬੈਠੇ ਪਿੰਡ ਦੇ ਹੀ ਜਗਵਿੰਦਰ ਸਿੰਘ ਜ਼ਖਮੀ ਹੋ ਗਏ । ਗੁਰਦੀਪ ਸਿੰਘ ਮੂਲ ਰੂਪ ਵਿੱਚ ਪਿਹੋਵਾ ਦੇ ਸਤੌੜਾ ਪਿੰਡ ਦੇ ਰਹਿਣ ਵਾਲੇ ਸਨ । ਗੁਰਦੀਪ ਜਰਮਨੀ ਤੋਂ 2 ਦਿਨ ਪਹਿਲਾਂ ਹੀ ਭਰਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਪਣੀ ਪਤਨੀ ਸਮੇਤ ਆਇਆ ਸੀ ।
Read More : ਪਟਿਆਲਾ-ਸਮਾਣਾ ਰੋਡ ਤੇ ਕਾਰ ਤੇ ਬਸ ਦੀ ਹੋਈ ਟੱਕਰ ਵਿਚ ਇਕ ਦੀ ਮੌਤ




