Heathrow Airport

ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ

ਲੰਡਨ, 9 ਦਸੰਬਰ 2025 : ਇੰਗਲੈਂਡ ਦੇ ਮੁੱਖ ਹੀਥਰੋ ਏਅਰਪੋਰਟ (Heathrow Airport) ਦੇ ਟਰਮੀਨਲ-3 ਵਿਚ ਮਿਰਚ ਸਪਰੇਅ (Pepper spray) ਹਮਲੇ ਦੀ ਗੰਭੀਰ ਘਟਨਾ ਕਾਰਨ 21 ਦੇ ਕਰੀਬ ਯਾਤਰੀ ਅਤੇ ਆਮ ਲੋਕ ਪ੍ਰਭਾਵਿਤ ਹੋਏ । ਇਹ ਘਟਨਾ ਟਰਮੀਨਲ 3 ਦੀ ਮਲਟੀ-ਸਟੋਰੀ ਕਾਰ ਪਾਰਕਿੰਗ ਵਿਚ ਵਾਪਰੀ ।

ਪੁਲਸ ਨੇ ਕੀਤਾ ਹੈ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ

ਲੰਡਨ ਐਂਬੂਲੈਂਸ ਦੇ ਅਨੁਸਾਰ ਮੌਕੇ `ਤੇ 21 ਲੋਕਾਂ ਦਾ ਇਲਾਜ (Treatment of 21 people) ਕੀਤਾ ਗਿਆ, ਜਿਨ੍ਹਾਂ ਵਿਚੋਂ 5 ਨੂੰ ਹਸਪਤਾਲ ਭੇਜਣ ਦੀ ਲੋੜ ਪਈ ਤੇ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ । ਮੈਟ ਪੁਲਸ ਨੇ ਕਿਹਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਕ ਗਰੁੱਪ ਨੇ ਕਈ ਲੋਕਾਂ ਨੂੰ ਮਿਰਚ ਸਪਰੇਅ ਨਾਲ ਨਿਸ਼ਾਨਾ ਬਣਾਇਆ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ । ਪੁਲਸ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ (Suspect arrested) ਕੀਤਾ ਹੈ ਪਰ ਹੋਰਨਾਂ ਦੀ ਭਾਲ ਜਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਘਟਨਾ ਵਿਚ ਸ਼ਾਮਲ ਵਿਅਕਤੀ ਆਪਸ ਵਿਚ ਇਕ-ਦੂਜੇ ਨੂੰ ਜਾਣਦੇ ਸਨ । ਇਸ ਕਾਰਨ ਜਾਂਚ ਏਜੰਸੀਆਂ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਨਹੀਂ ਮੰਨ ਰਹੀਆਂ ।

Read More : ਤਹਿਸੀਲਦਾਰ ਦੇ ਨਾਮ ਉਪਰ 11000 ਰੁਪਏ ਰਿਸ਼ਵਤ ਹਾਸਲ ਕਰਦਾ ਵਸੀਕਾ ਨਵੀਸ ਪੰਜਾਬ ਵਿਜੀਲੈਂਸ ਬਿਉਰੋ ਕੀਤਾ ਰੰਗੇ ਹੱਥੀਂ ਗ੍ਰਿਫਤਾਰ

Leave a Comment

Your email address will not be published. Required fields are marked *

Scroll to Top