ਕੈਲੀਫੋਰਨੀਆ `ਚ ਜਹਾਜ਼ ਛੱਤ ਨਾਲ ਟਕਰਾ ਕੇ ਕਰੈਸ਼, 2 ਦੀ ਗਈ ਜਾਨ
ਕੈਲੀਫੋਰਨੀਆ : ਵਿਦੇਸ਼ੀ ਧਰਤੀ ਦੱਖਣੀ ਕੈਲੀਫੋਰਨੀਆ `ਚ ਇੱਕ ਛੋਟਾ ਜਹਾਜ਼ ਇੱਕ ਵਪਾਰਕ ਇਮਾਰਤ ਦੀ ਛੱਤ ਨਾਲ ਟਕਰਾ ਕੇ ਕਰੈਸ਼ ਹੋ ਗਿਆ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ 11 ਜਣੇ ਜ਼ਖਮੀ ਹੋ ਗਏ । ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ `ਤੇ ਪਹੁੰਚ ਗਏ ਅਤੇ ਜਹਾਜ਼ `ਚ ਲੱਗੀ ਅੱਗ `ਤੇ ਕਾਬੂ ਪਾਇਆ। ਇਸ ਤੋਂ ਪਹਿਲਾਂ ਇਮਾਰਤ ਦੇ ਡਿੱਗਣ ਦਾ ਖਤਰਾ ਹੋਣ ਕਾਰਨ ਨੇੜਲੇ ਦਫਤਰਾਂ ਅਤੇ ਸ਼ੋਅਰੂਮਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ। ਇਹ ਹਾਦਸਾ ਕੈਲੀਫੋਰਨੀਆ ਦੇ ਫੁੱਲਰਟਨ, ਔਰੇਂਜ ਕਾਉਂਟੀ, ਲਗਭਗ 140, 000 ਦੇ ਸ਼ਹਿਰ ਅਤੇ ਲਾਸ ਏਂਜਲਸ ਤੋਂ ਲਗਭਗ 25 ਮੀਲ (40 ਕਿਲੋਮੀਟਰ) ਦੱਖਣ-ਪੂਰਬ ਵਿੱਚ ਸਥਿਤ ਹੈ। ਹਾਦਸਾ ਭਾਰਤੀ ਸਮੇਂ ਅਨੁਸਾਰ ਦੁਪਹਿਰ ਕਰੀਬ 2 ਵਜੇ ਵਾਪਰਿਆ ।