ਚੰਡੀਗੜ੍ਹ 10 ਫਰਵਰੀ 2026 : ਗੈਂਗਸਟਰਾਂ ਵਿਰੁੱਧ ਜੰਗ (War against gangsters) ਤਹਿਤ ਸ਼ੁਰੂ ਕੀਤੇ ਗਏ ਅਪ੍ਰੇਸ਼ਨਰ ਪ੍ਰਹਾਰ-2 ਦੇ ਪਹਿਲੇ ਦਿਨ ਪੰਜਾਬ ਪੁਲਸ ਦੀ ਟੀਮਾਂ ਨੇ 2760 ਟਿਕਾਣਿਆਂ ਤੇ ਛਾਪੇਮਾਰੀ (Raid) ਕੀਤੀਆਂ ਹਨ ।
ਛਾਪੇਮਾਰੀ ਦੌਰਾਨ ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਪ੍ਰਹਾਰ-2 ਦੇ ਪਹਿਲੇ ਦਿਨ ਜਿਥੇ ਲੋੜੀਂਦੇ ਅਪਰਾਧੀਆਂ ਨਾਲ ਜੁੜੇ 2760 ਟਿਕਾਣਿਆਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਹਨ ਤਹਿਤ 1200 ਲੋਕਾਂ ਨੂੰ ਗ੍ਰਿ਼ਫਤਾਰ ਵੀ ਕੀਤਾ ਗਿਆ ਹੈ । ਉਕਤ ਛਾਪੇਮਾਰੀ ਦਾ ਉਦੇਸ਼ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ (Gangster-free state) ਬਣਾਉਣਾ ਹੈ ।
ਕੀ ਦੱਸਿਆ ਵਿਸ਼ੇਸ਼ ਡੀ. ਜੀ. ਪੀ. ਪੰਜਾਬ ਨੇ
ਪੰਜਾਬ ਪੁਲਸ ਦੇ ਵਿਸ਼ੇਸ਼ ਡੀ. ਜੀ. ਪੀ. (Special D. G. P.) (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ-2 ਦੇ ਤਹਿਤ ਲਗਭਗ 12 ਹਜ਼ਾਰ ਪੁਲਿਸ ਕਰਮਚਾਰੀਆਂ ਸਮੇਤ 2 ਹਜ਼ਾਰ ਤੋਂ ਵੱਧ ਪੁਲਸ ਟੀਮਾਂ ਨੇ ਪੰਜਾਬ ਭਰ ਵਿੱਚ ਲੋੜੀਂਦੇ ਅਪਰਾਧੀਆਂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ ।
ਉਨ੍ਹਾਂ ਆਪਰੇਸ਼ਨ ਪ੍ਰਹਾਰ-2 (Operation Prahar-2) ਦੇ ਪਹਿਲੇ ਦਿਨ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ 1,895 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ 1,250 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 40 ਭਗੌੜੇ ਅਪਰਾਧੀ ਅਤੇ 298 ਰੋਕਥਾਮ ਵਾਲੇ ਨਜ਼ਰਬੰਦ ਸ਼ਾਮਲ ਹਨ । ਇਸ ਤੋਂ ਇਲਾਵਾ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ 666 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ।
Read More : ਗੈਂਗਸਟਰਾਂ ਵਿਰੁੱਧ ਜੰਗ ਮੁਹਿੰਮ ਦੇ 10ਵੇਂ ਦਿਨ 157 ਜਣੇ ਗ੍ਰਿਫ਼ਤਾਰ




