ਜੁਲਕਾਂ (ਪਟਿਆਲਾ) : ਥਾਣਾ ਜੁਲਕਾਂ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 105, 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੀਤ ਸਿੰਘ ਪੁੱਤਰ ਅਵਤਾਰ ਸਿੰਘ, ਪ੍ਰਦੀਪ ਸਿੰਘ ਪੁੱਤਰ ਹਰਮੇਸ਼ ਸਿੰਘ, ਨਿਰਮਲ ਸਿੰਘ ਪੁੱਤਰ ਸ਼ਾਮ ਲਾਲ ਵਾਸੀਆਨ ਪਿੰਡ ਮਸੀਗਣ ਥਾਣਾ ਜੁਲਕਾ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਸੀਗਣ ਥਾਣਾ ਜੁਲਕਾ ਨੇ ਦੱਸਿਆ ਕਿ 16 ਅਪੈ੍ਰਲ ਦੀ ਰਾਤ ਨੂੰ 8.00 ਵਜੇ ਗੁਰਮੀਤ ਸਿੰਘ ਸਿ਼ਕਾਇਤਕਰਤਾ ਨਿਰਮਲ ਸਿੰਘ ਦੇ ਘਰ ਆਇਆ ਅਤੇ ਉਸਦੇ ਲੜਕੇ ਮਨਦੀਪ ਸਿੰਘ ਜਿਸਦੀ ਉਮਰ 26 ਸਾਲ ਹੈ ਨੂੰ ਆਪਣੇ ਨਾਲ ਲੈ ਗਿਆ ਅਤੇ ਰਸਤੇ ਵਿੱਚ ਪ੍ਰਦੀਪ ਸਿੰਘ ਵੀ ਮਿਲ ਗਿਆ ਅਤੇ ਦੋਹਾਂ ਨੇ ਪਿੰਡ ਦੇ ਠੇਕੇ ਤੋ ਸ਼ਰਾਬ ਦੀ ਬੋਤਲ ਲੈ ਲਈ ਅਤੇ ਬਾਅਦ ਵਿੱਚ ਨਿਰਮਲ ਸਿੰਘ ਵੀ ਮਿਲ ਗਿਆ ।
ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਸਿ਼ਕਾਇਤਕਰਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਪਰੋਕਤ ਤਿੰਨੋਂ ਵਿਅਕਤੀ ਉਸਦੇ ਲੜਕੇ ਨੂੰ ਪਟਿਆਲਾ ਵਿਖੇ ਲੈ ਗਏ ਅਤੇ ਰਾਤ ਤੱਕ ਉਸ ਦਾ ਲੜਕਾ ਘਰ ਵਾਪਿਸ ਨਹੀ ਆਇਆ ਅਤੇ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਪਰੋਕਤ ਵਿਅਕਤੀ ਉਸਦੇਲੜਕੇ ਨੂੰ ਮੋਟਰਸਾਇਕਲ ਤੇ ਲਿਆ ਕੇ ਪਿੰਡ ਦੀ ਸਰਕਾਰੀ ਪਾਣੀ ਵਾਲੀ ਟੈਂਕੀ ਕੋਲ ਬਣੇ ਕਮਰੇ ਨੇੜੇ ਸੁੱਟ ਗਏ, ਜਿਸਦੀ ਮੌਤ ਹੋ ਚੁੱਕੀ ਸੀ । ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।




