Unnatural intercourse

ਥਾਣਾ ਕੋਤਵਾਲੀ ਨਾਭਾ ਪੁਲਸ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ

ਨਾਭਾ, 1 ਜੂਨ 2025 : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਇਕ ਵਿਅਕਤੀ ਦੀ ਸਿ਼ਕਾਇਤ ਦੇ ਆਧਾਰ ਤੇ ਵੱਖ ਵੱਖ ਧਾਰਾਵਾਂ 6 ਪੋਸਕੋ ਐਕਟ, 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਿੰਦਰ ਸਿੰਘ ਗਰੇਵਾਲ ਡੀ. ਪੀ. .ਈ. ਟੀਚਰ ਸਰਕਾਰੀ ਹਾਈ ਸਕੂਲ ਥੂਹੀ ਨਾਭਾ ਸ਼ਾਮਲ ਹਨ ।

ਕੀ ਰਿਹਾ ਸਾਰਾ ਮਾਮਲਾ :

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਨਜਿੰਦਰ ਕੁਮਾਰ ਕਰੀਬ  ਪੁੱਤਰ ਰਾਕੇਸ਼ ਕੁਮਾਰ ਵਾਸੀ ਪਿੰਡ ਗੱਗ ਥਾਣਾ ਨੰਗਲ ਜਿ਼ਲਾ ਰੂਪਨਗਰ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਥੂਹੀ ਵਿਖੇ ਪੜ੍ਹਦਾ ਹੈ ਅਤੇ ਸਕੂਲ ਵਿਚ ਬਣੀ ਸਰਕਾਰੀ ਅਕੈਡਮੀ ਵਿਚ ਟ੍ਰੇਨਿੰਗ ਵੀ ਕਰਦਾ ਹੈਨੇ ਦੱਸਿਆ ਕਿ ਹਰਿੰਦਰ ਸਿੰਘ ਡੀ. ਪੀ. ਈ. ਦਾ ਟੀਚਰ ਹੈ ।

ਮਾਲਿਸ਼ਕਰਵਾ ਕੇ ਉਸ ਨਾਲ ਗੈਰ ਕੁਦਰਤੀ ਸੰਭੋਗ ਵੀ ਕੀਤਾ

ਸਿ਼ਕਾਇਤਕਰਤਾ ਮਨਜਿੰਦਰ ਕੁਮਾਰ ਨੇ ਦੱਸਿਆ ਕਿ 28 ਮਈ ਨੂੰ ਉਹ ਬਾਇਓਮੈਟ੍ਰਿਕ ਦੇ ਸਬੰਧ ਵਿਚ ਸ਼ਾਮ ਵੇਲੇ ਸਕੂਲ ਆਇਆ ਸੀ ਤੇ ਹਰਿੰਦਰ ਸਿੰਘ ਨੇ ਉਸਨੂੰ ਆਪਣੇ ਘਰ ਬੁਲਾਇਆ ਅਤੇ ਉਸ ਤੋਂ ਮਾਲਿਸ਼ਕਰਵਾ ਕੇ ਉਸ ਨਾਲ ਗੈਰ ਕੁਦਰਤੀ ਸੰਭੋਗ ਵੀ ਕੀਤਾ ਤੇ ਦੱਸਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੁੱਟਮਾਰ ਕਰਨ, ਜ਼ਬਰਦਸਤੀ ਲਿਜਾਉਣ, ਬਲਾਤਕਾਰ ਕਰਨ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top