ਸ਼ੰਭੂ, 12 ਜੂਨ 2025 : Police station Shambhu registered a case against one under the N. D. P. S. Act : ਥਾਣਾ ਸ਼ੰਭੂ ਪੁਲਸ ਨੇ ਇਕ ਵਿਅਕਤੀ ਵਿਰੁੱਧ 7 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. (N. D. P. S. Act) ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਯੁਵਰਾਜ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਪਿੰਡ ਬੜਾ ਨਯਾਂ ਗਾਓ ਥਾਣਾ ਹਿਡੋਲੀ ਜਿਲਾ ਬੂੰਦੀ ਰਾਜਸਥਾਨ ਸ਼ਾਮਲ ਹੈ ।
ਪੁਲਸ ਨੇ ਕਰ ਦਿੱਤੀ ਹੈ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਮੁਤਾਬਕ ਏ. ਐਸ. ਆਈ. ਬਲਬੀਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬਾ-ਹੱਦ ਪਿੰਡ ਮਹਿਮਦਪੁਰ ਮੌਜੂਦ ਸੀ ਨੇ ਜਦੋਂ ਉਕਤ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ 7 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸ਼ੰਭੂ ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਤੇ ਚੋਰੀ ਦਾ ਕੇਸ ਦਰਜ




