Bhagwant Singh

ਪੰਜਾਬ ਵਿਚ ਅੰਤਰਰਾਸ਼ਟਰੀ ਸੰਪਰਕ ਤੇ ਨਿਵੇਸ਼ ਲਈ ਬੁਨਿਆਦੀ ਢਾਂਚਾ ਹੈ : ਮੁੱਖ ਮੰਤਰੀ

ਮੋਹਾਲੀ, 13 ਮਾਰਚ 2026 : ਪੰਜਾਬ ਨਿਵੇੇਸ਼ਕ ਸੰਮੇਲਨ-2026 (Punjab Investors Summit-2026) ਦੀ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਮੋਹਾਲੀ ਵਿਖੇ ਬਣੀ ਪਲਾਕਸ਼ਾ ਯੂਨੀਵਰਸਿਟੀ (Plakasha University) ਵਿਖੇ ਸ਼ੁਰੂਆਤ ਕੀਤੀ ਗਈ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਸੰਮੇਲਨ ਦੌਰਾਨ

ਪੰਜਾਬ ਸਰਕਾਰ ਦੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਜਿਸਦੀ ਸ਼ੁਰੂਆਤ ਅੱਜ ਮੋਹਾਲੀ ਮੁੱਖ ਮੰਤਰੀ (Chief Minister) ਮਾਨ ਵਲੋਂ ਕੀਤੀ ਗਈ ਮੌਕੇ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਪੰਜਾਬ ਵਿੱਚ ਸ਼ਾਨਦਾਰ ਅੰਤਰਰਾਸ਼ਟਰੀ ਸੰਪਰਕ ਅਤੇ ਨਿਵੇਸ਼ ਲਈ ਸ਼ਾਨਦਾਰ ਬੁਨਿਆਦੀ ਢਾਂਚਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨਿਵੇਸ਼ਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਸੂਬਾ ਨੌਜਵਾਨਾਂ ਵਿੱਚ ਹੁਨਰ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ, ਜਿਸਦੀ ਸ਼ੁਰੂਆਤ ਸਕੂਲ ਪੱਧਰ ਤੋਂ ਹੋ ਰਹੀ ਹੈ । ਉਨ੍ਹਾਂ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਭਾਈਚਾਰੇ ਦੀ ਸਫਲਤਾ ਅਤੇ ਸੇਵਾ ਦੀ ਭਾਵਨਾ ਬਾਰੇ ਵੀ ਚਰਚਾ ਕੀਤੀ ।

ਸੂਬੇ ਨੇ ਦਿੱਤੀਆਂ ਹਨ ਆਜਾਦੀ ਲਈ ਸਭ ਤੋਂ ਵਧ ਕੁਰਬਾਨੀਆਂ : ਕੇਜਰੀਵਾਲ

ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਸੂਬੇ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਇੱਥੇ ਉੱਦਮੀਆਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ । ਇੱਥੇ ਬੱਚੇ ਜਨਮ ਲੈਂਦੇ ਹੀ ਰੁਜ਼ਗਾਰ ਬਾਰੇ ਸੋਚਦੇ ਹਨ । ਪੰਜਾਬ ਵਿੱਚ ਕਦੇ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਸੀ । ਹਾਲਾਂਕਿ ਜਦੋਂ ਅਸੀਂ ਪੰਜਾਬ ਪਹੁੰਚੇ ਤਾਂ ਸਥਿਤੀ ਸਭ ਤੋਂ ਮਾੜੀ ਸੀ। ਹੁਣ ਅਸੀਂ ਇਸ ਸਥਿਤੀ ਤੋਂ ਬਾਹਰ ਕੱਢਣ ਲਈ ਕੰਮ ਕਰ ਰਹੇ ਹਾਂ ।

ਕਿੰਨੇ ਕਰੋੜ ਦਾ ਨਿਵੇਸ਼ ਆਇਆ ਹੈ ਪੰਜਾਬ ਵਿਚ

ਸੰਮੇਲਨ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ । ਇਸ ਰਾਹੀਂ ਸਥਾਪਤ ਫੈਕਟਰੀਆਂ 5.5 ਲੱਖ ਨੌਕਰੀਆਂ ਪੈਦਾ ਕਰਨਗੀਆਂ । ਇੱਕ ਪੋਰਟਲ ਬਣਾਇਆ ਗਿਆ ਹੈ ਜਿੱਥੇ 45 ਦਿਨਾਂ ਦੇ ਅੰਦਰ ਪ੍ਰਵਾਨਗੀਆਂ ਦਿੱਤੀਆਂ ਜਾਂਦੀਆਂ ਹਨ ।

ਉਦਮੀਆਂ ਤੇ ਕਾਰੋਬਾਰੀਆਂ ਤੋਂ ਜਾਣੀਆਂ ਗਈਆਂ ਸਮੱਸਿਆਵਾਂ

ਚੀਨ ਅਤੇ ਸਿੰਗਾਪੁਰ ਨੇ ਕਿਵੇਂ ਤਰੱਕੀ ਕੀਤੀ ਹੈ, ਇਸਦੀ ਖੋਜ ਕਰਨ ਤੋਂ ਬਾਅਦ ਅਸੀਂ ਉੱਦਮੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਹੈ । ਅਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਹੈ । ਸਾਨੂੰ ਪਤਾ ਲੱਗਾ ਹੈ ਕਿ ਉਹ ਸਰਕਾਰੀ ਦਖਲਅੰਦਾਜ਼ੀ ਤੋਂ ਨਿਰਾਸ਼ ਸਨ । ਹੁਣ ਅਸੀਂ ਕਾਰੋਬਾਰਾਂ ਅਤੇ ਕਾਰੋਬਾਰੀਆਂ ਨੂੰ ਇਸ ਤੋਂ ਮੁਕਤ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।

Read More : ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇੇਲਨ ਦੀ ਸ਼ੁਰੂਆਤ ਅੱਜ ਕਰਨਗੇ ਮੁੱਖ ਮੰਤਰੀ

Leave a Comment

Your email address will not be published. Required fields are marked *

Scroll to Top