ਰਾਸ਼ਟਰੀ ਜਯੋਤੀ ਕਲਾ ਮੰਚ ਅਤੇ ਸਹਾਇਤਾ ਵੈਲਫੇਅਰ ਸੋਸਾਇਟੀ ਵੱਲੋਂ ਚਾਰ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ
ਪਟਿਆਲਾ : ਰਾਸ਼ਟਰੀਆ ਜਯੋਤੀ ਕਲਾ ਮੰਚ ਅਤੇ ਸਹਾਇਤਾ ਵੈੱਲਫੇਅਰ ਸੁਸਾਇਟੀ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ 4 ਜਰੂਰਤਮੰਦ ਲੜਕੀਆਂ ਦੇ ਵਿਆਹ ਪੂਰੇ ਰੀਤੀ ਰਿਵਾਜ ਨਾਲ ਨਾਭਾ ਰੋਡ ਸਥਿਤ ਲਕਸ਼ਮੀ ਫਾਰਮਜ਼ ਵਿਖੇ ਮੋਹਨ ਸਿੰਗਲਾ ਬਾਪੂ ਜੀ ਅਤੇ ਨਵਦੀਪ ਵਾਲੀਆ ਦੇ ਆਸ਼ੀਰਵਾਦ ਨਾਲ ਕਰਵਾਏ ਗਏ । ਇਸ ਮੌਕੇ ਉੱਘੇ ਭਗਵਾਨ ਦਾਸ ਜੁਨੇਜਾ (ਗਰੀਨਮੈਨ), ਸੀਤਾ ਰਾਮ ਜੈਨ (ਸਮਾਜ ਸੇਵਕ), ਰਾਜੀਵ ਗੋਇਲ (ਸਮਾਜ ਸੇਵਕ) ਸੰਤ ਲਾਲ ਬਾਂਗਾ ਉਚੇਚੇ ਤੌਰ ਤੇ ਪਹੁੰਚੇ। ਮੰਚ ਦੇ ਚੇਅਰਮੈਨ ਸੰਜੇ ਗੋਇਲ, ਬੀਰ ਚੰਦ ਖੁਰਮੀ (ਸਰਪ੍ਰਸਤ), ਇੰਜ. ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ), ਗਗਨ ਗੋਇਲ (ਜਨਰਲ ਸਕੱਤਰ), ਬਰਿੰਦਰ ਵਰਮਾ, ਦਰਸ਼ਨ ਜਿੰਦਲ, ਹਰਕੇਸ਼ ਮਿੱਤਲ, ਤ੍ਰਿਭਵਨ ਗੁਪਤਾ, ਹਰਮੇਸ਼ ਸਿੰਗਲਾ, ਰਵਿੰਦਰ ਸਿੰਗਲਾ, ਐਡ. ਸਤਿਆਪਾਲ ਸਲੂਜਾ, ਅਕਸ਼ੇ ਗੋਪਾਲ (ਐਮ. ਡੀ. ਹੋਟਲ ਫਲਾਈਓਵਰ ਕਲਾਸਿਕ) ਨੇ ਨਵੇਂ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ । ਨਵੇਂ ਵਿਆਹੇ 4 ਜੋੜਿਆਂ ਨੂੰ ਮੰਚ ਵਲੋਂ ਡਬਲ ਬੈਡ, ਅਲਮਾਰੀ, ਕੁਰਸੀਆਂ, ਟੇਬਲ, ਸਿਲਾਈ ਮਸ਼ੀਨ ਅਤੇ ਚਾਂਦੀ ਦੇ ਗਹਿਣਿਆਂ ਸਣੇ ਘਰੇਲੂ ਵਰਤੋਂ ਲਈ ਸਮਾਨ ਦਿੱਤਾ ਗਿਆ । ਇਸ ਸਮਾਗਮ ਵਿੱਚ ਸ਼ਹਿਰ ਦੀਆਂ ਉੱਘੀਆਂ ਸਮਾਜਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਹਸਤੀਆਂ ਵਿਚ ਕਾਂਤਾ ਬਾਂਸਲ, ਐੱਲ. ਆਰ. ਗੁਪਤਾ, ਵਰਿੰਦਰ ਗੋਇਲ, ਸ਼ਮਸ਼ੇਰ ਸਿੰਘ (ਐਮ. ਡੀ. ਗੋਪਾਲ ਸਵੀਟ), ਡਾਕਟਰ ਰਜਨੀਸ਼ ਗੁਪਤਾ (ਪ੍ਰਿੰਸੀਪਲ), ਕਮਲ ਗਾਬਾ, ਬਿਮਲ ਗਾਬਾ, ਬਾਬਾ ਬਲਬੀਰ ਸਿੰਘ, ਡਾ. ਸੁਭਾਸ਼ ਡਾਬਰ, ਐਡ. ਸਰਿਤਾ ਨਹੋਰੀਆ, ਰੋਟੇਰੀਅਨ ਦਵਿੰਦਰ ਕੌਰ, ਅਨੁ ਮਹੰਤ, ਸ਼੍ਰੀਮਤੀ ਰੋਮੀ ਸ਼ਰਮਾ, ਡਾਕਟਰ ਗੀਤਾ ਗੁਪਤਾ, ਡਾਕਟਰ ਨਰੇਸ਼ ਗਰਗ, ਡਾਕਟਰ ਮੀਨਾ ਗਰਗ, ਲੋਆਇਨ ਕੇ. ਵੀ. ਪੂਰੀ, ਸ਼੍ਰੀ ਮੋਹਿਤ ਗੋਇਲ, ਸਰਦਾਰ ਭੁਪਿੰਦਰ ਸਿੰਘ, ਪ੍ਰਵੀਨ ਕੁਮਾਰ ਗੋਇਲ, ਸੁਖਦੇਵ ਸਿੰਘ ਭੋਲਾ, ਕੇ. ਕੇ. ਜੁਨੇਜਾ, ਧੀਰਜ ਗੋਇਲ, ਦਰਸ਼ਨ ਜਿੰਦਲ, ਇੰਜੀਨੀਅਰ ਸੁਭਾਸ਼ ਸ਼ਰਮਾ, ਡਾਕਟਰ ਨਵੀਨ ਸਾਰੋਵਾਲ, ਨਰੇਸ਼ ਗੁਪਤਾ, ਪੀ. ਐਸ. ਗਾਂਧੀ, ਸ੍ਰੀਮਤੀ ਰੀਮਾ, ਵਰਿੰਦਰ ਆਹੂਜਾ, ਸਤੀਸ਼ ਕੁਮਾਰ, ਅਸ਼ੋਕ ਕੁਮਾਰ, ਵਿਨੋਦ ਚਾਵਲਾ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਤ੍ਰਿਪਤਾ ਪੁਰੀ, ਲਾਇਨ ਕਲੱਬ ਫੋਰਟ, ਸ਼ਾਮ ਦੀਵਾਨੇ ਵੈਲਫੇਅਰ ਸੋਸਾਇਟੀ ਨੇ ਜੋੜਿਆਂ ਨੂੰ ਸ਼ੁੱਭ ਇੱਛਾਵਾਂ ਭੇਟ ਕੀਤੀਆਂ । ਇਸ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਮਮਤਾ ਠਾਕੁਰ, ਪੂਨਮ ਠਾਕੁਰ, ਸ਼੍ਰੀਮਤੀ ਸੁਨੀਤਾ ਪਾਲ, ਪਿੰਕੀ, ਵਿਲੀਅਮ, ਦਿਗਵਿਜੇ ਨੇ ਆਪਣਾ ਯੋਗਦਾਨ ਪਾਇਆ ।