punchayat

ਪਿੰਡ ਅਦਲੀਵਾਲ ਦੇ ਵਸਨੀਕਾਂ ਨੇ ਕੀਤਾ ਲਵ-ਮੈਰਿਜ ਨੂੰ ਲੈ ਕੇ ਇਕ ਮਤਾ ਪਾਸ

ਅੰਮ੍ਰਿਤਸਰ, 7 ਅਪ੍ਰੈਲ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar District) ਦੇ ਪਿੰਡ ਅਦਲੀਵਾਲ ਵਿਖੇ ਵਸਨੀਕਾਂ ਵਲੋਂ ਲਵ-ਮੈਰਿਜ (Love marriage) ਨੂੰ ਲੈ ਕੇ ਇਕ ਅਹਿਮ ਮਤਾ ਪਾਸ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਮਤਾ ਪਾਸ ਕੀਤਾ ਗਿਆ ਹੈ ਪੰਚਾਇਤ ਵਲੋਂ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜਿਲੇ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ (Adliwal Village) ਦੇ ਵਸਨੀਕਾਂ ਵਲੋਂ ਜੋ ਇਕ ਅਹਿਮ ਮਤਾ ਪਾਸ ਕੀਤਾ ਗਿਆ ਹੈ ਉਸ ਵਿਚ ਆਖਿਆ ਗਿਆ ਹੈ ਕਿ ਪਿੰਡ ਦਾ ਕੋਈ ਵੀ ਮੁੰਡਾ-ਕੁੜੀ ਆਪਸ ਵਿਚ ਲਵ-ਮੈਰਿਜ ਨਹੀਂ ਕਰਵਾਏਗਾ । ਕਿਉਂਕਿ ਲਵ-ਮੈਰਿਜ ਕਰਵਾਉਣ ਨਾਲ ਪਰਿਵਾਰਾਂ ਵਿਚ ਆਪਸ ਵਿਚ ਦੁਸ਼ਮਣੀਆਂ ਰਹਿੰਦੀਆਂ ਹਨ। ਜਿਸ ਨਾਲ ਸਮਾਜਿਕ ਢਾਂਚੇ ਵੀ ਵਿਗੜਦਾ ਹੈ । ਪਿੰਡ ਵਾਸੀਆਂ ਨੇ ਇਸੇ ਸਮਾਜਕ ਸਾਂਝ ਨੂੰ ਬਣਾਈ ਰੱਖਣ ਲਈ ਇਹ ਸਖਤ ਮਤਾ ਪਾਸ ਕੀਤਾ ਹੈ । ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਪਰਿਵਾਰ ਇਸ ਫੈਸਲੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਪਰਿਵਾਰ ਨਾਲ ਸਮਾਜਕ ਮਿਲਵਰਤਨ ਵੀ ਬੰਦ ਕੀਤਾ ਜਾ ਸਕਦਾ ਹੈ ।

ਕੀ ਮੰਨਣਾ ਹੈ ਪਿੰਡ ਵਾਸੀਆਂ ਦਾ

ਪਿੰਡ ਅਦਲੀਵਾਲ ਦੀ ਸਾਂਝੀ ਬੈਠਕ (Joint meeting) ਵਿੱਚ ਜੋ ਪਿੰਡ ਵਾਸੀਆਂ ਨੇ ਲਵ-ਮੈਰਿਜ ਨੂੰ ਲੈ ਕੇ ਉਪਰੋਕਤ ਫੈਸਲਾ ਕੀਤਾ ਹੈ ਦੇ ਚਲਦਿਆਂ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਲਵ-ਮੈਰਿਜ ਦੇ ਮਾਮਲੇ ਅਕਸਰ ਪਰਿਵਾਰਾਂ ਵਿੱਚ ਤਣਾਅ, ਝਗੜੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਦੁਸ਼ਮਣੀਆਂ ਦਾ ਕਾਰਨ ਬਣਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਮੁੰਡੇ ਅਤੇ ਕੁੜੀ ਦੇ ਪਰਿਵਾਰਾਂ ਵਿਚਾਲੇ ਸਾਲਾਂ ਤੱਕ ਰੰਜਸ਼ ਚੱਲਦੀ ਰਹਿੰਦੀ ਹੈ, ਜਿਸ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ ਅਤੇ ਆਪਸੀ ਭਾਈਚਾਰਾ ਪ੍ਰਭਾਵਿਤ ਹੁੰਦਾ ਹੈ ।

ਕੀ ਆਖਿਆ ਪਿੰਡ ਦੇ ਸਾਬਕਾ ਸਰਪੰਚ ਨੇ

ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਭਾਵੇਂ ਕਿ ਕਾਨੂੰਨੀ ਤੌਰ ’ਤੇ ਲਵ-ਮੈਰਿਜ ਕੋਈ ਅਪਰਾਧ ਨਹੀਂ ਹੈ ਅਤੇ ਦੇਸ਼ ਦਾ ਕਾਨੂੰਨ ਹਰ ਬਾਲਗ ਨੂੰ ਆਪਣੀ ਪਸੰਦ ਨਾਲ ਵਿਆਹ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਪਿੰਡਾਂ ਦੇ ਰਵਾਇਤੀ ਅਤੇ ਸਮਾਜਕ ਢਾਂਚੇ ਵਿੱਚ ਅਜਿਹੇ ਫੈਸਲੇ ਅਜੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ।

Leave a Comment

Your email address will not be published. Required fields are marked *

Scroll to Top