ਪਟਿਆਲਾ : ਸਿਖਿਆ ਦਾ ਕੇਂਦਰ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਜਿਸਦੇ ਅਧੀਨ ਪਟੇਲ ਕਾਲਜ, ਪਟੇਲ ਸਕੂਲ ਆਉਂਦੇ ਹਨ, ਦੀ ਸੁਸਾਇਟੀ ਦੀ ਹੋਈ ਚੋਣ ਦੀ ਸਭ ਤੋਂ ਤੇ ਵਕਾਰੀ ਸੀਟ ਪ੍ਰਧਾਨ ਦੇ ਅਹੁਦੇ ਲਈ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਰਿੰਕੂ ਚੌਧਰੀ ਹਾਰ ਗਿਆ ਹੈ, ਜਦੋਂ ਕਿ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਉਮੀਦਵਾਰ ਦੇਵਕੀ ਨੰਦਨ ਵੱਡੀ ਜਿੱਤ ਪ੍ਰਾਪਤ ਕਰਕੇ ਪ੍ਰਧਾਨਗੀ ‘ਤੇ ਕਾਬਜ ਹੋ ਗਏ ਹਨ ।
ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਅਧੀਨ ਆਉਂਦੇ ਹਨ ਕਈ ਵੱਡੇ ਕਾਲਜ ਤੇ ਸਕੂਲ
ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਅਧੀਨ ਕਈ ਵੱਡੇ ਕਾਲਜ ਤੇ ਸਕੂਲ ਆਉਂਦੇ ਹਨ, ਜਿਸ ਵਿਚ ਹਜਾਰਾਂ ਬਚੇ ਵਿਦਿਆ ਹਾਸਲ ਕਰਦੇ ਹਨ, ਜਿਸ ਕਾਰਨ ਇਸਦੀ ਪ੍ਰਧਾਨਗੀ ਦੀ ਚੋਣ ਵੀ ਵਕਾਰੀ ਬਣੀ ਹੋਈ ਸੀ ਤੇ ਇਸ ਚੋਣ ਵਿਚ ਵਕਾਰੀ ਸੀਟਾਂ ‘ਤੇ ਕੰਬੋਜ ਧੜੇ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਿਸਤੋ ਸਪੱਸ਼ਟ ਹੋ ਗਿਆ ਹੈ ਕਿ ਲੋਕਾਂ ਦਾ ਪੱਖ ਕਿਧਰ ਨੂੰ ਜਾ ਰਿਹਾ ਹੈ। ਪ੍ਰਧਾਨਗੀ ਦੀ ਚੋਣ ਵਿਚ ਹਾਰਿਆ ਹੋਇਆ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਰਿੰਕੂ ਚੌਧਰੀ ਦੀ ਇਹ ਦੂਸਰੀ ਹਾਰ ਹੈ । ਇਸ ਤੋ ਪਹਿਲਾਂ ਉਹ ਅਨਾਜ ਮੰਡੀ ਦੀ ਪ੍ਰਧਾਨਗੀ ਦੀ ਚੋਣ ਵਿਚ ਵੀ ਹਾਰ ਗਿਆ ਸੀ । ਇਸ ਚੋਣ ਵਿਚ ਸੈਕਟਰੀ ਵਿਜੇ ਕੁਮਾਰ ਨੇ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਦੋ ਕਿ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੁਆ ਤੇ ਅਮਨਦੀਪ ਸਿੰਘ ਜਨਰਲ ਸਕੱਤਰ ਪਹਿਲਾਂ ਹੀ ਬਣੇ ਗਏ ਸਨ ।
ਸਿਖਿਆ ਦੇ ਕੇਂਦਰ ਨੂੰ ਕਦੇ ਵੀ ਰਾਜਨੀਤੀ ਦਾ ਅਖਾੜਾ ਨਹੀ ਬਣਾਉਣਾ ਚਾਹੀਦਾ
ਇਸ ਮੌਕੇ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਸਿਖਿਆ ਦੇ ਕੇਂਦਰ ਨੂੰ ਕਦੇ ਵੀ ਰਾਜਨੀਤੀ ਦਾ ਅਖਾੜਾ ਨਹੀ ਬਣਾਉਣਾ ਚਾਹੀਦਾ । ਉਨਾ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਉਮੀਦਵਾਰਾਂ ਦੇ ਖਿਲਾਫ ਘਰਾਂ ਵਿਚ ਪੁਲਸ ਭੇਜੀ ਜਾ ਰਹੀ ਸੀ ਤੇ ਛਾਪਾਮਾਰੀ ਕਰਵਾਈ ਜਾ ਰਹੀ ਸੀ। ਇਥੋ ਤੱਕ ਉਨ੍ਹਾਂ ਘਰਾਂ ‘ਤੇ ਬਿਜਲੀ ਵਿਭਾਗ ਦੀਆਂ ਟੀਮਾਂ ਦੀ ਰੇਡਾਂ ਵੀ ਪਵਾਈਆਂ ਗਈਆਂ । ਉਨ੍ਹਾ ਆਖਿਆ ਕਿ ਮੈ ਤੇ ਮੇਰੀ ਟੀਮ ਇਸ ਧਕੇ ਖਿਲਾਫ ਡਟਕੇ ਖੜੀ ਸੀ। ਅੱਜ ਵੀ ਚੋਣ ਵਿਚ ਮੌਜੂਦਾ ਡੀਐਸਪੀ ਨੇ ਸੱਤਾਧਾਰੀ ਸਿਰ ਦੇ ਇਸਾਰੇ ‘ਤੇ ਕਬਜਾ ਕਰਨਾ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਤੇ ਮੇਰੀ ਟੀਮ ਡਟੀ ਰਹੀ, ਜਿਸ ਕਾਰਨ ਉਸਨੂੰ ਮਜਬੂਰਨ ਚੋਣ ਵਿਚੋ ਬਾਹਰ ਆਉਣਾ ਪਿਆ ਤੇ ਨਤੀਜੇ ਅੱਜ ਸਭ ਦੇ ਸਾਹਮਦੇ ਹਨ ।
ਸੱਤਾਧਾਰੀ ਧਿਰ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਸਿਖਿਆ ਦੇ ਮੰਦਰ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਉਣ
ਉਨਾ ਆਖਿਆ ਕਿ ਸੱਤਾਧਾਰੀ ਧਿਰ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਸਿਖਿਆ ਦੇ ਮੰਦਰ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਉਣ । ਇਨਾ ਨੂੰ ਬਿਲਕੁਲ ਖੁਲਾ ਛੱਡ ਦੇਣਾ ਚਾਹੀਦਾ ਹੈ ਕਿ ਇਥੇ ਕੋਈ ਵੀ ਚੋਣ ਲੜੇ ਤੇ ਜਿੱਤੇ । ਉਨਾ ਆਖਿਆ ਕਿ ਉਹ ਸਮੁਚੇ ਜਿਤੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹਨ ਅਤੇ ਸਾਰੇ ਜਿਤੇ ਉਮੀਦਵਾਰਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਧੜੇਬਾਜੀ ਤੋਂ ਉਪਰ ਉਠ ਬਿਨਾ ਪੱਖਪਾਤ ਤੋਂ ਅੱਗੇ ਆਕੇ ਪੁਰੀ ਤਰ੍ਹਾਂ ਸੁਸਾਇਟੀ ਤੇ ਬਚਿਆਂ ਦੀ ਸੇਵਾ ਕਰਨ ।




