ਸਮਾਣਾ, 20 ਜੂਨ 2025 : ਥਾਣਾ ਸਦਰ ਸਮਾਣਾ (Police Station Sadar Samana) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 64, 351 ਬੀ. ਐਨ. ਐਸ. ਅਤੇ ਪੋਸਕੋ ਐਕਟ (POCSO Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਵਲੇਸ਼ ਪੁੱਤਰ ਸੇਵਤਾਰ ਵਾਸੀ ਓਰਨ ਥਾਣਾ ਬੇਸੰਨਡਾ ਜਿਲਾ ਬੰਦਾ ਯੂ.ਪੀ ਹਾਲ ਪਿੰਡ ਅਰਾਈ ਮਾਜਰਾ ਥਾਣਾ ਸਦਰ ਸਮਾਣਾ ਹੈ ।
ਜਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਹਨ੍ਹਾ ਨਾਲ ਮਕਾਨ ਵਿੱਚ ਉਕਤ ਵਿਅਕਤੀ ਵੀ ਰਹਿੰਦਾ ਹੈਤੇ ਕਰੀਬ ਦੋ ਮਹੀਨੇ ਪਹਿਲਾਂ ਉਹ ਆਪਣੇ ਪਿੰਡ ਯੂ. ਪੀ. ਗਈ ਹੋਈ ਸੀ ਅਤੇ ਜਦੋਂ ਘਰ ਵਾਪਸ ਆਈ ਤਾਂ ਉਸਦੀ ਲੜਕੀ ਜੋ ਕਿ 15 ਸਾਲਾਂ (15 years) ਦੀ ਹੈ ਨੇ ਦੱਸਿਆ ਕਿ 11 ਅਪੈ੍ਰਲ 2025 ਨੂੰ ਜਦੋਂ ਉਸਦਾ ਪਿਤਾ ਉਸ ਨੂੰ(ਸਿ਼ਕਾਇਤਕਰਤਾ) ਨੂੰ ਲੈਣ ਲਈ ਯੂ. ਪੀ. ਗਿਆ ਹੋਇਆ ਸੀ ਤਾਂ ਉਸ ਤੋਂ ਅਗਲੇ ਦਿਨ ਦੁਪਿਹਰ ਸਮੇਂ ਉਪਰੋਕਤ ਵਿਅਕਤੀ ਨੇ ਉਸਨੂੰ ਰੋਟੀ ਪਕਾਉਣ ਦੇ ਬਹਾਨੇ ਆਪਣੇ ਕਮਰੇ ਵਿੱਚ ਬੁਲਾ ਲਿਆ ਅਤੇ ਜਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਜਿਸ ਦਿਨ ਤੱਕ ਉਹ ਅਤੇ ਹੋਰ ਵਾਪਸ ਨਹੀਂ ਆਏ ਤਾਂ ਉਸੇ ਦਿਨ ਤੱਕ ਜਬਰਦਸਤੀ ਸਰੀਰਕ ਸਬੰਧ (Forced sexual intercourse) ਬਣਾਉਂਦਾ ਰਿਹਾ ਅਤੇ ਦੱਸਣ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਸਦਰ ਸਮਾਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ




