ਨੇੇਪਾਲ, 23 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇਪਾਲ (Nepal) ਵਿਖੇ ਯਾਤਰੀਆਂ ਨਾਲ ਭਰੀ ਬਸ ਦੇ ਨਦੀ ਵਿਚ ਡਿੱਗਣ (Falling into the river) ਕਾਰਨ ਕਈਆਂ ਦੇ ਜ਼ਖ਼ਮੀ ਅਤੇ ਕਈਆਂ ਦੇ ਮੌਤ ਦੇ ਘਾਟ ਉਤਰਨ ਦਾ ਸਮਾਚਾਰ ਹੈ ।
ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖ਼ਮੀ
ਮਿਲੀ ਜਾਣਕਾਰੀ ਅਨੁਸਾਰ ਨੇਪਾਲ ਦੇ ਧਾਡਿੰਗ ਜਿ਼ਲੇ ਵਿਖੇ ਜੋ ਇਕ ਬਸ (Bus) ਦੇਰ ਰਾਤ ਨਦੀ ਵਿਚ ਡਿੱਗ ਗਈ ਹੈ ਵਾਪਰੇ ਹਾਦਸੇ ਵਿਚ 18 ਲੋਕਾਂ ਦੀ ਮੌਤ ਦੇ 27 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ । ਜਾਣਕਾਰੀ ਮੁਤਾਬਕ ਮੌਤ ਦੇ ਘਾਟ ਉਤਰੇ ਵਿਅਕਤੀਆਂ ਵਿੱਚ ਇੱਕ ਪੁਰਸ਼ ਅਤੇ ਇੱਕ ਔਰਤ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ । ਹਾਲਾਂਕਿ, ਉਨ੍ਹਾਂ ਦੀ ਕੌਮੀਅਤ ਅਤੇ ਉਨ੍ਹਾਂ ਦੇ ਨਾਮ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਨ ।
ਕਿੰਨੀਆਂ ਲਾਸ਼ਾਂ ਕਰ ਲਈਆਂ ਗਈਆਂ ਹਨ ਬਰਾਮਦ
ਬਸ ਦੇ ਨਦੀ ਵਿਚ ਡਿੱਗਣ ਦੇ ਵਾਪਰੇ ਹਾਦਸੇ (Accidents) ਵਿਚ ਏ. ਪੀ. ਐਫ. ਮੁਤਾਬ 17 ਲਾਸ਼ਾਂ ਬਰਾਮਦ ਹੋ ਗਈਆਂ ਸਨ ਤੇ ਫਿਰ ਇਕ ਹੋਰ ਯਾਤਰੀ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਗਿਣਤੀ 18 ਹੋ ਗਈ । ਹਾਦਸੇ ਵਿੱਚ ਜ਼ਖ਼ਮੀ (Injured) ਹੋਏ ਲੋਕਾਂ ਨੂੰ ਬਚਾਇਆ ਗਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ । ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ।
ਕਿਥੇ ਜਾ ਰਹੀ ਸੀ ਬਸ
ਨੇਪਾਲ ਦੇ ਧਾਡਿੰਗ ਜਿ਼ਲੇ ਵਿਚ ਜੋ ਬਸ ਨਦੀ ਵਿਚ ਜਾ ਡਿੱਗੀ ਹੈ ਉਹ ਬਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ ਉਦੋਂ ਹੀ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ । ਇਹ ਹਾਦਸਾ ਧਾਡਿੰਗ ਜਿ਼ਲ੍ਹੇ ਦੇ ਬੇਨੀਘਾਟ ਰੋਰੰਗ ਖੇਤਰ ਵਿੱਚ ਸਵੇਰੇ 1: 30 ਵਜੇ ਦੇ ਕਰੀਬ ਵਾਪਰਿਆ । ਪੁਲਸ ਇਸ ਸਮੇਂ ਹਾਦਸੇ ਦੇ ਹੋਰ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ ।
Read More : ਸਕਾਰਪੀਓ 200 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਰਕੇ ਹੋਈ ਤਿੰਨ ਦੀ ਮੌਤ




