Shubhangi

ਸ਼ੁਭਾਂਗੀ ਨੂੰ ਆਸਟ੍ਰੇਲੀਆ `ਚ ਮਿਲਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰ

ਨਵੀਂ ਦਿੱਲੀ, 10 ਦਸੰਬਰ 2025 : ਅਨੁਪਮ ਖੇਰ ਵੱਲੋਂ ਨਿਰਦੇਸ਼ਤ `ਤਨਵੀ ਦਿ ਗ੍ਰੇਟ` (Tanvi the Great) ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸ਼ੁਭਾਂਗੀ ਦੱਤ (Actress Shubhangi Dutt) ਨੇ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ `ਚ `ਸਰਵੋਤਮ ਅਦਾਕਾਰਾ` ਦਾ ਪੁਰਸਕਾਰ ਜਿੱਤਿਆ । `ਤਨਵੀ ਦਿ ਗ੍ਰੇਟ` ਨੂੰ ਸਰਵੋਤਮ ਸਕ੍ਰੀਨਪਲੇਅ ਦਾ ਪੁਰਸਕਾਰ (Best Screenplay Award) ਵੀ ਮਿਲਿਆ, ਜਿਸ ਦਾ ਸਿਹਰਾ ਖੇਰ, ਅਭਿਸ਼ੇਕ ਦੀਕਸਿ਼ਤ ਅਤੇ ਅੰਕੁਰ ਸੁਮਨ ਦੀ ਸਾਂਝੀ ਲਿਖਤ ਨੂੰ ਦਿੱਤਾ ਗਿਆ । ਇਹ ਸਮਾਗਮ 6 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਸੀ ।

ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਪੁਰਸਕਾਰ ਮੈਂ ਜਿੱਤ ਲਿਆ ਹੈ : ਸੁਭਾਂਗੀ

ਸ਼ੁਭਾਂਗੀ ਨੇ ਇਕ ਬਿਆਨ `ਚ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਪੁਰਸਕਾਰ ਮੈਂ ਜਿੱਤ ਲਿਆ ਹੈ ਅਤੇ ਇਹ ਖਾਸ ਤਜ਼ਰਬਾ ਹੈ। ਤਨਵੀ ਦੇ ਕਿਰਦਾਰ ਲਈ ਇਮਾਨਦਾਰੀ, ਸੰਵੇਦਨਸ਼ੀਲਤਾ, ਅਨੁਸ਼ਾਸਨ ਅਤੇ ਲਗਨ ਦੀ ਮੰਗ ਸੀ । ਮੈਂ ਅਨੁਪਮ ਸਰ ਦੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ `ਤੇ ਵਿਸ਼ਵਾਸ ਕੀਤਾ, ਮੇਰਾ ਮਾਰਗਦਰਸ਼ਨ ਕੀਤਾ ਅਤੇ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਕਿਰਦਾਰ ਦਿੱਤਾ ।

Read more  : ਮੁਰਮੂ ਫਿਜੀ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ

Leave a Comment

Your email address will not be published. Required fields are marked *

Scroll to Top