Kill

ਮਾਨਸਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਮਾਰ ਕੇ ਕਤਲ

ਮਾਨਸਾ, 25 ਫਰਵਰੀ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਪਿੰਡ ਧਨਪੁਰਾ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਨੂੰ ਤੇਜ਼ਧਾਰ ਹਥਿਆਰ (Edged weapon) ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕੀ ਕਾਰਨ ਰਿਹਾ ਪੁੱਤਰ ਵਲੋਂ ਪਿਤਾ ਨਾਲ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਜੋ ਮਾਨਸਾ ਦੇ ਪਿੰਡ ਧਨਪੁਰਾ ਵਿਖੇ ਪੁੱਤਰ ਵਲੋਂ ਆਪਣੇ ਪਿਤਾ ਦਾ ਕੁਹਾੜੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ਦਾ ਕਾਰਨ ਜ਼ਮੀਨ ਦੀ ਵੰਡ ਨੂੰ ਲੈ ਕੇ ਸੀ । ਜਾਣਕਾਰੀ ਮੁਤਾਬਕ ਇੰਨਾਂ ਹੀ ਨਹੀਂ ਮੁਲਜਮ ਨੇ ਮਾਂ ਅਤੇ ਛੋਟੇ ਭਰਾ ਤੇ ਵੀ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਸਨ ।

ਕੌਣ ਹੈ ਨੌਜਵਾਨ ਜਿਸਨੇ ਪਿਤਾ ਤੇ ਕੀਤਾ ਹਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਏ ਸਿੰਘ ਦਾ ਆਪਣੇ ਪਿਤਾ ਗੁਰਜੰਟ ਸਿੰਘ (65) ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਬੀਤੀ ਰਾਤ ਮੁਲਜ਼ਮ ਰਾਏ ਸਿੰਘ ਨੇ ਛੋਟੇ ਭਰਾ ਸੁਖਪਾਲ ਸਿੰਘ ਦੇ ਘਰ ਦੀ ਕੰਧ ਟੱਪ ਕੇ ਪਿਤਾ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਗੁਰਜੰਟ ਸਿੰਘ ਕੋਲ 4 ਏਕੜ ਜ਼ਮੀਨ ਸੀ, ਜਿਸ ਦੀ ਵੰਡ ਨੂੰ ਲੈ ਕੇ ਅਕਸਰ ਘਰ ਦਾ ਵੱਡਾ ਪੁੱਤਰ ਝਗੜਾ ਕਰਦਾ ਸੀ ਤੇ ਜ਼ਮੀਨ ਦੀ ਵੰਡ ਵਿੱਚ ਦੋ ਏਕੜ ਜ਼ਮੀਨ ਲੈਣ ਲਈ ਲੜਦਾ ਸੀ । ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਹੋ ਗਿਆ । ਥਾਣਾ ਬਰੇਟਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਪ੍ਰਵਾਰ ਦੇ ਬਿਆਨ ‘ਤੇ ਰਾਏ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ (Case registered) ਕਰ ਲਿਆ ਪਰ ਹਾਲੇ ਉਹ ਫ਼ਰਾਰ ਹੈ ।

Read More : ਕੁੜੀ ਦਾ ਕਤਲ ਕਰਨ ਵਾਲਾ ਨੌਜਵਾਨ ਹੋਇਆ ਮੌਕੇ ਤੋਂ ਫਰਾਰ

Leave a Comment

Your email address will not be published. Required fields are marked *

Scroll to Top