earthquake

ਭੂਚਾਲ ਦੇ ਤੇਜ ਝਟਕਿਆਂ ਨੇ ਹਿਲਾਇਆ ਪੱਛਮੀ ਬੰਗਾਲ

ਕੋਲਕਾਤਾ, 27 ਫਰਵਰੀ 2026 : ਭਾਰਤ ਦੇਸ਼ ਦੇ ਕੋਲਕਾਤਾ (Kolkata) ਦੇ ਪੱਛਮੀ ਬੰਗਾਲ ਖੇਤਰ ਵਿਖੇ ਅੱਜ ਭੂਚਾਲ (Earthquake) ਦੇ ਜ਼ਬਰਦਸਤ ਝਟਕਿਆਂ ਨੇ ਇਕ ਵਾਰ ਤਾਂ ਪੱਛਮੀ ਬੰਗਾਲ ਵਿਚ ਭਾਜੜਾਂ ਪਾ ਦਿੱਤੀਆਂ ਹਨ ।

ਕਿੰਨੀ ਤੀਬਰਤਾ ਮਾਪੀ ਗਈ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ (West Bengal) ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕਿਆਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ । ਰਾਜਧਾਨੀ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭੂਚਾਲ ਇੰਨਾ ਤੇਜ਼ ਸੀ ਕਿ ਲੋਕਾਂ ਵਿੱਚ ਭਾਜੜਾਂ ਪੈ ਗਈਆਂ । ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 5.5 ਮਾਪੀ (Magnitude 5.5 measured) ਗਈ ਹੈ, ਜੋ ਕਿ ਕਾਫ਼ੀ ਖ਼ਤਰਨਾਕ ਮੰਨੀ ਜਾਂਦੀ ਹੈ ।

ਦੁਪਹਿਰ ਵੇਲੇ ਆਏ ਇਸ ਭੂਚਾਲ ਕਾਰਨ ਉੱਚੀਆਂ ਇਮਾਰਤਾਂ ਅਤੇ ਦਫ਼ਤਰਾਂ ਵਿੱਚ ਕੰਪਨ ਮਹਿਸੂਸ ਹੁੰਦੇ ਹੀ ਲੋਕ ਦਹਿਸ਼ਤ ਵਿੱਚ ਆ ਗਏ । ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਘਰਾਂ, ਵਪਾਰਕ ਅਦਾਰਿਆਂ ਅਤੇ ਦਫ਼ਤਰਾਂ ਨੂੰ ਖਾਲੀ ਕਰਕੇ ਸੜਕਾਂ ਅਤੇ ਖੁੱਲ੍ਹੇ ਮੈਦਾਨਾਂ ਵੱਲ ਭੱਜੇ । ਸ਼ਹਿਰ ਦੇ ਕਈ ਹਿੱਸਿਆਂ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਲੋਕ ਕਾਫ਼ੀ ਸਮੇਂ ਤੱਕ ਇਮਾਰਤਾਂ ਦੇ ਅੰਦਰ ਜਾਣ ਤੋਂ ਡਰਦੇ ਰਹੇ ।

ਜਿੰਨੀ ਤੀਬਰਤਾ ਵਾਲਾ ਭੂਚਾਲ ਸੀ ਰੱਖਦਾ ਹੈ ਨੁਕਸਾਨ ਪਹੁੰਚਾਉਣ ਦੀ ਸਮਰੱਥਾ

ਮਾਹਰਾਂ ਅਨੁਸਾਰ 5.5 ਤੀਬਰਤਾ ਦਾ ਭੂਚਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ । ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਹਾਲਾਤਾਂ `ਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ । ਆਫ਼ਤ ਪ੍ਰਬੰਧਨ ਟੀਮਾਂ (Disaster management teams) ਨੂੰ ਅਲਰਟ ‘ਤੇ ਰੱਖਿਆ ਗਿਆ ਹੈ ।

Read More : ਬਾਰਾਮੂਲਾ ਵਿਖੇ ਅੱਜ ਸਵੇਰੇ ਸਵੇਰੇ ਲੱਗੇ ਭੂਚਾਲ ਦੇ ਝਟਕੇ

Leave a Comment

Your email address will not be published. Required fields are marked *

Scroll to Top