ਨਵੀਂ ਦਿੱਲੀ, 20 ਫਰਵਰੀ 2026 : ਖੇਡਾਂ ਦੇ ਖੇਤਰ ਵਿਚ ਚੱਲ ਰਹੇ ਕ੍ਰਿਕਟ ਮੈਚਾਂ (Cricket matches) ਦੀ ਲੜੀ ਤਹਿਤ ਟੀ-20 ਵਿਸ਼ਵ ਕੱਪ-2026 ਲਈ ਸੁਪਰ-8 ਟੀਮਾਂ (Super-8 teams) ਦਾ ਫ਼ੈਸਲਾ ਕਰ ਲਿਆ ਗਿਆ ਹੈ ।
ਕਿੰਨੇ ਮੈਚ ਹੋਣਗੇ ਸੁਪਰ-8 ਪੜ੍ਹਾਅ ਵਿਚ
ਮਿਲੀ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ 2026 (T-20 World Cup 2026) ਲਈ ਜੋ ਸੁਪਰ-8 ਟੀਮਾਂ ਦਾ ਫੈਸਲਾ ਹੋਇਆ ਤਹਿਤ 12 ਮੈਚ ਹੋਣਗੇ, ਜਿਸ ਵਿਚ ਤਿੰਨ ਦਿਨਾਂ ਦਾ ਡਬਲਾਹੈਡਰ ਵੀ ਹੋਵੇਗਾ । ਸੂਚਨਾ ਮੁਤਾਬਕ ਸੁਪਰ-8 ਪੜਾਅ ਵਿੱਚ ਚਾਰ-ਚਾਰ ਟੀਮਾਂ ਦੇ ਦੋ ਗਰੁੱਪ ਹੋਣਗੇ ਤੇ ਹਰੇਕ ਟੀਮ ਆਪਣੇ ਗਰੁੱਪ ਦੇ ਅੰਦਰ ਇੱਕ ਦੂਜੇ ਦੇ ਵਿਰੁੱਧ ਤਿੰਨ ਮੈਚ ਖੇਡੇਗੀ, ਭਾਵ ਪ੍ਰਤੀ ਗਰੁੱਪ ਛੇ ਮੈਚ ਹੋਣਗੇ । ਇਸਦਾ ਮਤਲਬ ਹੈ ਕਿ ਦੋਵਾਂ ਗਰੁੱਪਾਂ ਵਿਚਕਾਰ ਕੁੱਲ 12 ਮੈਚ ਖੇਡੇ ਜਾਣਗੇ । ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਅਗਲੇ ਦੌਰ ਵਿੱਚ ਜਾਣਗੀਆਂ । ਸੁਪਰ 8 ਪੜਾਅ ਵਿੱਚ 22 ਫਰਵਰੀ ਅਤੇ 26 ਫਰਵਰੀ ਨੂੰ ਦੋ-ਦੋ ਮੈਚ ਹੋਣਗੇ, ਨਾਲ ਹੀ 1 ਮਾਰਚ ਨੂੰ ਵੀ। ਬਾਕੀ ਦਿਨ, 20 ਤੋਂ 28 ਫਰਵਰੀ ਤੱਕ, ਇੱਕ-ਇੱਕ ਮੈਚ ਹੋਵੇਗਾ ।
ਕਿਹੜਾ ਸੈਮੀਫਾਈਨਲ ਕਦੋਂ ਜਾਵੇਗਾ ਖੇਡਿਆ
ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਸੈਮੀਫਾਈਨਲ 5 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਤੂ ਟੀਮ 8 ਮਾਰਚ ਨੂੰ ਫਾਈਨਲ ਵਿੱਚ ਖੇਡੇਗੀ । ਜੇਕਰ ਪਾਕਿਸਤਾਨ ਨਾਕਆਊਟ ਦੌਰ ਵਿੱਚ ਅੱਗੇ ਵਧਦਾ ਹੈ, ਤਾਂ ਇਸਦੇ ਸਾਰੇ ਮੈਚ ਕੋਲੰਬੋ ਵਿੱਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਗਰੁੱਪ-ਏ ਤੋਂ ਅਗਲੇ ਦੌਰ ਵਿਚ ਪਚੁੰਚ ਗਏ ਹਨ ।
ਟੂਰਨਾਮੈਂਟ ਵਿਚ ਕਿੰਨੀਆਂ ਟੀਮਾਂ ਨੇ ਲਿਆ ਸੀ ਹਿੱਸਾ
ਇਸ ਟੂਰਨਾਮੈਂਟ (Tournament) ਵਿੱਚ 20 ਟੀਮਾਂ ਨੇ ਹਿੱਸਾ ਲਿਆ । ਪੰਜ ਟੀਮਾਂ ਨੂੰ ਚਾਰ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਸੀ । ਅਗਲੇ ਦੌਰ ਲਈ ਅੱਠ ਟੀਮਾਂ ਦਾ ਫੈਸਲਾ 36 ਮੈਚ ਪੂਰੇ ਹੋਣ ਤੋਂ ਬਾਅਦ ਹੀ ਕੀਤਾ ਗਿਆ ਸੀ । ਵੀਰਵਾਰ ਨੂੰ ਤਿੰਨ ਮੈਚ ਖੇਡੇ ਗਏ ਸਨ, ਪਰ ਉਨ੍ਹਾਂ ਦਾ ਸੁਪਰ 8 `ਤੇ ਕੋਈ ਪ੍ਰਭਾਵ ਨਹੀਂ ਪਿਆ । ਅੱਜ ਆਸਟ੍ਰੇਲੀਆ ਅਤੇ ਓਮਾਨ ਆਪਣਾ ਆਖਰੀ ਗਰੁੱਪ ਮੈਚ (Group match) ਖੇਡਣਗੇ, ਪਰ ਇਸਦਾ ਸੁਪਰ 8 ‘ਤੇ ਵੀ ਕੋਈ ਪ੍ਰਭਾਵ ਨਹੀਂ ਪਵੇਗਾ ।
Read More : ਭਾਰਤੀ ਮਹਿਲਾਵਾਂ ਨੂੰ ਭਵਿੱਖ ‘ਚ ਹਰਾਉਣਾ ਮੁਸ਼ਕਿਲ ਹੋਵੇਗਾ: ਐਸ਼ਲੇ ਗਾਰਡਨਰ




