Ramesh Singla

ਆਪ ਸਰਕਾਰ ਪਹਿਲੀ ਸਰਕਾਰ ਜੋ ਕਿਹਾ ਉਹ ਵੀ ਕਰਦੀ ਹੈ ਤੇ ਜੋ ਨਹੀਂ ਕਿਹਾ ਉਹ ਵੀ

ਪਟਿਆਲਾ, 21 ਜੂਨ 2025 : ਪੰਜਾਬ ਦੇ ਆਮ ਆਦਮੀ (Common man) ਨਾਲ ਵਾਅਦੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ਼ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਤੇ ਪੰਜਾਬੀਆਂ ਨਾਲ ਕੀਤੇ ਹਰੇਕ ਵਾਅਦੇ ਨੂੰ ਜਿਥੇ ਪੂਰਾ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਕੰਮਾਂ ਨੂੰ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਆਪ ਸਰਕਾਰ ਵਲੋਂ ਕਦੇ ਵਾਅਦਾ ਹੀ ਨਹੀਂ ਕੀਤਾ ਗਿਆ ਸੀ । ਆਪ ਸਰਕਾਰ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਵਿਚ ਸਮੁੱਚੇ ਲੋਕ ਭਲਾਈ ਕਾਰਜਾਂ ਦੀ ਅਗਵਾਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ, ਇਹ ਵਿਚਾਰ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਪ੍ਰਗਟ ਕੀਤੇ ।

ਆਪ ਸਰਕਾਰ ਜੋ ਕਿਹਾ ਉਹ ਕੀਤਾ

ਰਮੇਸ਼ ਸਿੰਗਲਾ ਨੇ ਕਿਹਾ ਕਿ ਆਪ ਸਰਕਾਰ ਵਲੋ਼ ਪ੍ਰਤੀ ਘਰ ਪ੍ਰਤੀ ਮਹੀਨਾ 300 ਤੇ ਦੋ ਮਹੀਨਿਆਂ ਦੀ 600 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਯੋਜਨਾ ਆਉਂਦਿਆਂ ਹੀ ਪੰਜਾਬੀਆਂ ਨੂੰ ਦਿੱਤੀ ਯਾਨੀ ਕਿ ਜੋ ਕਿਹਾ ਉਹ ਕੀਤਾ । ਇਥੇ ਹੀ ਬਸ ਨਹੀਂ ਆਪ ਸਰਕਾਰ ਵਲੋਂ ਲੋਕ ਹਿਤੈਸ਼ੀ ਯੋਜਨਾਵਾਂ ਜੋ ਕਿ ਆਪ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਕਦੇ ਕਹੀਆਂ ਹੀ ਨਹੀਂ ਗਈਆਂ ਸਨ ਵੀ ਜਾਰੀ ਰੱਖੀਆਂ ਤੇ ਉਨ੍ਹਾਂ ਯੋਜਨਾਵਾਂ ਦੇ ਫਾਇਦੇ ਲੋਕਾਂ ਨੂੰ ਵਧ ਤੋਂ ਵਧ ਪਹੁੰਚਾਉਣ ਲਈ ਸਹੂਲਤਾਂ ਵਿਚ ਇਜਾਫਾ ਕੀਤਾ । ਜਿਵੇਂ ਕਿ ਔਰਤਾਂ ਨੂੰ ਮੁਫ਼ਤ ਬਸ ਸਫਰ ਜਾਰੀ ਰੱਖਿਆ, 125 ਗੱਜ ਤੱਕ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਤੇ ਸੀਵਰੇਜ ਟੈਕਸ ਜਿਥੇ ਮੁਆਫ ਰੱਖਿਆ ਉਥੇ ਗੱਜ ਵਧਾ ਕੇ 200 ਗੱਜ ਕਰ ਦਿੱਤੇ । ਇਥੇ ਵੀ ਬਸ ਨਹੀਂ ਫਿਰ ਇਸ ਸਰਕਾਰ ਨੇ ਜਿਹੜੇ ਅਣਗਿਣਤ ਲੋਕ ਹਿਤੈਸ਼ੀ ਕਾਰਜ ਉਨ੍ਹਾਂ ਦਾ ਤਾਂ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਆਖਰ ਕਿੰਨੇ ਨੇ ਕਿਉਂਕਿ ਲੜੀਵਾਰ ਝੜੀ ਲਗਾ ਕੇ ਰੱਖੀ ਹੋਈ ਹੈ ।

ਹਰ ਘਰ ਵਿਚ ਬਿਜਲੀ ਮੁਫ਼ਤ ਯੋਜਨਾ ਹੈ ਜਾਰੀ : ਰਮੇਸ਼ ਸਿੰਗਲਾ

ਰਮੇਸ਼ ਸਿੰਗਲਾ ਨੇ ਕਿਹਾ ਕਿ ਅੱਜ ਹਰ ਘਰ ਵਿਚ ਬਿਜਲੀ ਮੁਫ਼ਤ ਯੋਜਨਾ ਜਾਰੀ ਹੈ ਤੇ ਲੋਕ ਭਾਰੀ ਭਰਕਮ ਬਿਲਾਂ ਤੋਂ ਰਾਹਤ ਪਾ ਕੇ ਚੈਨ ਨਾਲ ਬੈਠੇ ਹਨ । ਉਨ੍ਹਾਂ ਕਿਹਾ ਕਿ ਇਹ ਤਾਂ ਆਪ ਸਰਕਾਰ ਵਲੋਂ ਸਿਰਫ਼ ਇਕ ਸੁਰੂਆਤ ਸੀ ਕਿਉਂਕਿ ਕੰਮ ਕਰਨ ਲਈ ਸਮੇਂ ਦਾ ਹੋਣਾ ਬੜਾ ਹੀ ਲਾਜ਼ਮੀ ਹੈ ਤੇ ਪੰਜਾਬੀਆਂ ਨੇ ਆਪ ਪਾਰਟੀ ਨੂੰ ਇਹ ਸਮਾਂ ਦਿੱਤਾ ਵੀ ਹੈ ਪਰ ਪੰਜਾਬੀਆਂ ਲਈ ਜਿਹੜੇ ਵੀ ਕਾਰਜ ਰਹਿ ਗਏ ਹਨ ਦੇ ਚਲਦਿਆਂ 2027 ਵਿਧਾਨ ਸਭਾ ਵਿਚ ਇਕ ਵਾਰ ਸਮਾਂ ਮਿਲਣ ਨਾਲ ਹੀ ਹੋਰ ਲੋਕ ਭਲਾਈ ਕਾਰਜ ਹੋ ਸਕਣਗੇ ਕਿਉਂਕਿ ਜੇਕਰ ਆਪ ਨੂੰ ਇਹ ਸਮਾਂ ਮੜ ਨਾ ਮਿਲਿਆ ਤਾਂ ਫਿਰ ਓਹੀ ਗੱਲ ਜਾਰੀ ਰਹੇਗੀ ਉਤਰ ਕਾਟੋ ਮੈਂ ਚੜ੍ਹਾ ।

ਰਮੇਸ਼ ਸਿੰਗਲਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਇਸੇ ਪਾਈ ਪਿਰਤ ਨੂੰ ਹੀ ਆਪ ਪਾਰਟੀ ਦੀ ਸਰਕਾਰ ਬਣਨ ਤੇ ਠੱਲ੍ਹ ਪਈ ਸੀ ਤੇ ਹੁਣ ਸਮਾਂ ਪੰਜਾਬੀਆਂ ਦੇ ਆਪਣੇ ਹੱਥ ਵਿਚ ਹੈ ਤੇ ਉਨ੍ਹਾਂ ਦੇਖਣਾ ਹੈ ਕਿ ਉਨ੍ਹਾਂ 2027 ਵਿਧਾਨ ਸਭਾ ਚੋਣਾਂ ਵਿਚ ਕਿਸ ਦਾ ਸਾਥ ਦੇਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਵੀ ਆਮ ਆਦਮੀ ਨਾਲ ਖੜ੍ਹੀ ਹੈ ਤੇ ਅੱਗੇ ਵੀ ਖੜ੍ਹੀ ਹੀ ਰਹੇਗੀ ।

Read More : ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਮੁਹਿੰਮ : ਰਮੇਸ਼ ਸਿੰਗਲਾ

Leave a Comment

Your email address will not be published. Required fields are marked *

Scroll to Top