Sandeep Kaur

ਕਾਲਜ ਕੈਂਪਸ ਵਿਚ ਲੜਕੀ ਦਾ ਕਤਲ ਕਰਨ ਵਾਲੇ ਨੇ ਵੀ ਕੀਤੀ ਖੁਦਕੁਸ਼ੀ

ਤਰਨ ਤਾਰਨ, 9 ਫਰਵਰੀ 2026 : ਤਰਨਤਾਰਨ (Tarn Taran) ਦੇ ਇਕ ਲਾਅ ਕਾਲਜ ਵਿਚ ਇਕ ਨੌਜਵਾਨ ਨੇ ਲੜਕੀ ਨੂੰ ਗੋਲੀਆਂ ਮਾਰ (Shoot) ਕੇ ਮਾਰਨ ਤੋਂ ਬਾਅਦ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਮ੍ਰਿਤਕ ਲੜਕੀ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਲਾਅ ਕਾਲਜ (Law College) ਵਿਖੇ ਜੋ ਉਪਰੋਕਤ ਘਟਨਾਕ੍ਰਮ ਗੋਲੀਆਂ ਮਾਰ ਕੇ ਲੜਕੀ ਦਾ ਕਤਲ (Murder) ਤੇ ਫਿਰ ਕਤਲ ਕਰਨ ਵਾਲੇ ਵਲੋਂ ਖੁਦ ਨੂੰ ਹੀ ਗੋਲੀ ਮਾਰ ਕੇ ਮਰ ਜਾਣਾ ਵਾਪਰਿਆ ਹੈ ਦੇ ਕਾਰਨ ਸਨਸਨੀ ਫੈਲ ਗਈ ਹੈ । ਜਾਣਕਾਰੀ ਅਨੁਸਾਰ ਜਿਸ ਲੜਕੀ ਦਾ ਕਤਲ ਕੀਤਾ ਗਿਆ ਹੈ ਦਾ ਨਾਮ ਸੰਦੀਪ ਕੌਰ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਦੋਹਾਂ ਲਾਸ਼ਾਂ ਨੂੰ ਲਿਆ ਕਬਜੇ ਵਿਚ

ਕਾਲਜ ਵਿਚ ਅਚਾਨਕ ਹੀ ਚੱਲੀਆਂ ਤਾਬੜ ਤੋੜ ਗੋਲੀਆਂ ਤੋਂ ਕਾਰਨ ਵਾਪਰੇ ਖੂਨੀ ਘਟਨਾਕ੍ਰਮ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਸ (Punjab Police) ਮੌਕੇ ਤੇ ਪਹੁੰਚੀ ਅਤੇ ਭਾਰੀ ਪੁਲਸ ਨਾਲ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਮੌਕੇ ਤੇ ਪਈਆਂ ਦੋਵੇਂ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ । ਪੁਲਸ ਵਲੋਂ ਮੌਕੇ ਤੋਂ ਗੋਲੀਆਂ ਦੇ ਖੋਲ ਅਤੇ ਹਥਿਆਰ ਬਰਾਮਦ ਕਰ ਲਏ ਗਏ ਹਨ ਅਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ । ਪੁਲਸ ਵਲੋਂ ਕਾਲਜ ਦੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ।

Read More : ਹਮਲਾਵਰਾਂ ਨੇ 62 ਸਾਲਾ ਮਹਿਲਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ

Leave a Comment

Your email address will not be published. Required fields are marked *

Scroll to Top