ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅੱਜ ਮਿਤੀ 30/03/2025 ਨੂੰ ਛੁੱਟੀ ਵਾਲੇ ਦਿਨ ਵੀ ਦਫਤਰ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੂੰ ਖੁੱਲ੍ਹਾ ਰੱਖਿਆ ਗਿਆ ।
ਪਬਲਿਕ ਨੇ 30 ਦੇ ਕਰੀਬ ਪ੍ਰਾਪਰਟੀ ਟੈਕਸ ਦੀ ਕੀਤੀ ਅਦਾਇਗੀ
ਇਸ ਮੌਕੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਪਬਲਿਕ ਵੱਲੋਂ ਪ੍ਰਾਪਰਟੀ ਟੈਕਸ ਭਰਵਾਉਣ ਲਈ ਭਾਰੀ ਉਤਸ਼ਾਹ ਦਿਖਾਉਂਦੇ ਹੋਏ ਅੱਜ ਤਕਰੀਬਨ 30 ਲੱਖ ਰੁਪਏ ਤੋਂ ਵੱਧ ਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਗਰ ਨਿਗਮ ਨੂੰ ਕੀਤੀ ਗਈ ।
31 ਨੂੰ ਛੁਟੀ ਵਾਲੇ ਦਿਨ ਵੀ ਰਹੇਗੀ ਸ਼ਾਖਾ ਖੁਲੀ
ਇਸ ਮੋਕੇ ਰਵਦੀਪ ਸਿੰਘ ਸਹਾਇਕ ਕਮਿਸ਼ਨਰ ਅਤੇ ਸੁਪਰਡੰਟ ਪ੍ਰਾਪਰਟੀ ਟੈਕਸ ਸ਼੍ਰੀ ਲਵਨੀਸ਼ ਗੋਇਲ ਵੱਲੋਂ ਦੱਸਿਆ ਗਿਆ ਕਿ ਕੱਲ 31 ਮਾਰਚ ਦਿਨ ਸੋਮਵਾਰ ਨੂੰ ਈਦ ਦੀ ਛੁੱਟੀ ਦੇ ਦੌਰਾਨ ਵੀ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਆਮ ਪਬਲਿਕ ਦੀ ਸਹੂਲਤ ਲਈ ਖੁੱਲੀ ਰਹੇਗੀ ਅਤੇ ਆਮ ਜਨਤਾ ਕੱਲ ਮਿਤੀ 31 ਮਾਰਚ ਦੀ ਛੁੱਟੀ ਦੀ ਦੌਰਾਨ ਵੀ ਨਿਗਮ ਦਫਤਰ ਵਿਖੇ ਆ ਕੇ ਆਪਣਾ ਪ੍ਰਾਪਰਟੀ ਟੈਕਸ ਭਰ ਸਕੇਗੀ ।




