ਪਟਿਆਲਾ : ਅੱਜ ਇੱਥੇ ਗੁਰਦੁਆਰਾ ਸਾਹਿਬ ਮਾਲੋਮਜਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਕਾਰਵਾਈ ਰਿਪੋਰਟ ਜ਼ਿਲ੍ਹਾ ਜਨਰਲ ਸਕੱਤਰ ਬਲਜਿੰਦਰ ਸਿੰਘ ਢੀਂਡਸਾਂ ਨੇ ਜਾਰੀ ਕਰਦਿਆਂ ਦਸਿਆ ਕਿ ਪਿਛਲੇ ਦਿਨਾਂ ਵਿੱਚ ਕਿਸਾਨਾਂ ਤੇ ਕੀਤੇ ਜਬਰ ਤੇ ਗੰਭੀਰ ਵਿਚਾਰ ਚਰਚਾ ਹੋਈ ਮੀਟਿੰਗ ਵਿੱਚ ਸੂਬਾ ਸੂਬਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਕਾਲੇਕੇ ਨੇ ਕਿਹਾ ਕਿ 19 ਮਾਰਚ 2025 ਕੇਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਪੁਲਸ ਵੱਲੋ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਨਾ, ਸੰਭੂ ਅਤੇ ਖੰਨੋਰੀ ਬਾਡਰਾਂ ਉਪਰ ਚੱਲ ਰਹੇ ਧਰਨਿਆਂ ਉਪਰ ਬੁਲਡੋਜਰ ਚਲਾ ਕੇ ਕਿਸਾਨਾਂ ਦੇ ਰਹਿਣ ਬਸੇਰਿਆਂ ਨੂੰ ਤਬਾਹ ਕਰਨਾ, ਕਿਸਾਨਾਂ ਦੇ ਰਹਿਣ, ਖਾਣ ਪੀਣ ਦਾ ਸਮਾਨ ਅਤੇ ਲੰਗਰ ਲੁੱਟਣੇ, ਕਿਸਾਨਾਂ ਦੀਆਂ ਸੈਕੜੇ ਟਰੈਕਟਰ ਟਰਾਲੀਆਂ ਨੂੰ ਚੋਰੀ ਕਰਨਾ ਸਾਬਤ ਕਰਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ, ਕੇਦਰ ਦੀ ਮਿਲੀ ਭੁਗਤ ਨਾਲ ਕਿਸਾਨਾਂ ਤੇ ਕਿਸਾਨ ਮੋਰਚਿਆਂ ਨੂੰ ਜਬਰੀ ਪੁੱਟਣ, ਲੁੱਟਣ ਤੇ ਕੁੱਟਣ ਦੇ ਰਾਹ ਪੈ ਚੁੱਕੀ ਹੈ। ਸੰਭੂ ਤੇ ਖੰਨੋਰੀ ਅਪਰੇਸ਼ਨ ਦੋਰਾਨ ਸੈਕੜੇ ਕਿਸਾਨ ਆਗੂਆਂ, ਵਰਕਰਾਂ ਨੂੰ ਬਾਡਰਾਂ ਅਤੇ ਪਿੰਡਾਂ ਵਿਚੋਂ ਗ੍ਰਿਫਤਾਰ ਕੀਤਾ ਗਿਆ ।
ਭਗਵੰਤ ਮਾਨ – ਕੇਜਰੀਵਾਲ ਸਰਕਾਰ ਵਲੋਂ ਕਿਸਾਨ ਮੋਰਚਿਆਂ ਤੇ ਕਿਸਾਨਾਂ ਨੂੰ ਲੁੱਟਣ, ਕੁੱਟਣ ਤੇ ਜਬਰੀ ਪੁੱਟਣ ਦੀ ਨੀਤੀ ਲਾਗੂ ਕੀਤੀ ਹੈ
ਭਗਵੰਤ ਮਾਨ – ਕੇਜਰੀਵਾਲ ਸਰਕਾਰ ਵਲੋਂ ਕਿਸਾਨ ਮੋਰਚਿਆਂ ਤੇ ਕਿਸਾਨਾਂ ਨੂੰ ਲੁੱਟਣ, ਕੁੱਟਣ ਤੇ ਜਬਰੀ ਪੁੱਟਣ ਦੀ ਨੀਤੀ ਲਾਗੂ ਕੀਤੀ ਹੈ ਜੋ ਕਿਸੇ ਜਮਹੂਰੀ ਦੇਸ਼ ਵਿੱਚ ਘੋਰ ਜ਼ੁਰਮ ਹੈ।ਕਿਸਾਨ ਜਥੇਬੰਦੀਆਂ ਤੇ ਕਾਰਖਾਨੇਦਾਰਾਂ, ਕਿਸਾਨ ਜਥੇਬੰਦੀਆਂ ਤੇ ਵਪਾਰੀਆਂ, ਕਿਸਾਨ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਦਾ ਟਕਰਾਅ ਪੈਦਾ ਕਰਨ ਦਾ ਯਤਨ ਕੀਤਾ ਗਿਆ । ਪਿਛਲੇ ਸਮੇ ਅੰਦਰ ਭਗਵੰਤ ਮਾਨ – ਕੇਜਰੀਵਾਲ ਸਰਕਾਰ ਵਲੋਂ ਮੁੱਖ ਮੰਤਰੀ ਦੀ ਕੋਠੀ ਮੂਹਰੇ ਮੁਜਾਹਰਾਂ ਕਰਦੇ ਮੁਲਾਜ਼ਮਾਂ ਦੇ ਨਿੱਤ ਪੁੜੇ ਸੇਕੇ ਜਾਦੇ ਹਨ । ਖੇਤ ਮਜ਼ਦੂਰ ਜਥੇਬੰਦੀਆਂ ਦੀਆਂ ਮੰਗਾਂ ਮੰਨਣੀਆਂ ਤਾ ਇੱਕ ਪਾਸੇ ਉਨ੍ਹਾਂ ਨੂੰ ਮੀਟਿੰਗ ਦੇਣ ਤੋ ਵੀ ਇਨਕਾਰ ਕੀਤਾ ਗਿਆ । ਕੁਲ ਮਿਲਾ ਕੇ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਉਨ੍ਹਾਂ ਦੇ ਘੋਲਾਂ ਨੂੰ ਲੁੱਟਣ, ਕੁੱਟਣ ਅਤੇ ਡੰਡੇ ਦੇ ਜੋਰ ਦਬਾਉਣ ਦੇ ਰਾਹ ਪੈ ਰਹੀ ਹੈ ।
ਭਗਵੰਤ ਮਾਨ – ਕੇਜਰੀਵਾਲ ਸਰਕਾਰ ਵੱਲੋਂ ਕਿਸਾਨ ਮੋਰਚਿਆਂ ਤੇ ਹਮਲਾ ਕਰ ਕੇ ਉਸ ਸਮੇਂ ਕਿਸਾਨ ਲਹਿਰ ਦਾ ਲੱਕ ਤੋੜਨ ਦਾ ਯਤਨ ਕੀਤਾ ਗਿਆ ਹੈ
ਭਗਵੰਤ ਮਾਨ – ਕੇਜਰੀਵਾਲ ਸਰਕਾਰ ਵੱਲੋਂ ਕਿਸਾਨ ਮੋਰਚਿਆਂ ਤੇ ਹਮਲਾ ਕਰ ਕੇ ਉਸ ਸਮੇਂ ਕਿਸਾਨ ਲਹਿਰ ਦਾ ਲੱਕ ਤੋੜਨ ਦਾ ਯਤਨ ਕੀਤਾ ਗਿਆ ਹੈ। ਜਦੋ ਐਮ ਐਸ ਪੀ ਦੀ ਲੜਾਈ ਸਿਖਰ ਉੱਤੇ ਪਹੁੰਚੀ ਹੋਈ ਸੀ ਅਤੇ ਕੇਦਰੀ ਹਕੂਮਤ ਵੱਲੋ ਜਾਰੀ ਕੀਤੇ ਕੌਮੀ ਖੇਤੀ ਮੰਡੀਕਰਨ ਨੀਤੀ-ਖਰੜੇ ਉੱਤੇ ਲੜਾਈ ਦਾ ਪਿੜ ਬੱਝ ਰਿਹਾ ਸੀ। ਅਜਿਹੇ ਸਮੇਂ ਲੱਗੇ ਮੋਰਚਿਆਂ ਨੂੰ ਖਦੇੜਨਾ ਅਤੇ ਨਵਾ ਮੋਰਚਾ ਲੱਗਣ ਨਾ ਦੇਣਾ ਕੇਦਰੀ ਹਕੂਮਤ ਸਮੇਤ ਉਸ ਦੇ ਆਕਾ ਸਾਮਰਾਜੀ ਕਾਰਪੋਰੇਟਾਂ ਦੀ ਲੋੜ ਹੈ। ਜਿਸ ਉੱਤੇ ਭਗਵੰਤ ਮਾਨ – ਕੇਜਰੀਵਾਲ ਸਰਕਾਰ ਖਰਾ ਉਤਰ ਰਹੀ ਹੈ। ਇਹ ਲੋਕਾਂ ਦੀ ਕਚਹਿਰੀ ਅੰਦਰ ਲੋਕ ਦੁਸਮਣ ਵਜੋ ਨੰਗੀ ਹੋ ਰਹੀ ਹੈ। ਤਾਜਾ ਹਮਲੇ ਦੀ ਵੀ ਉਸ ਨੂੰ ਭਾਰੀ ਕੀਮਤ ਉਤਾਰਨੀ ਪੈ ਰਹੀ ਹੈ । ਕਿਸਾਨ ਇਸ ਭਰਮ ਭੁਲੇਖੇ ਵਿਚੋ ਨਿਕਲਣ ਕਿ ਮੋਦੀ ਹਕੂਮਤ ਹੀ ਕਿਸਾਨਾਂ ਦੀ ਦੁਸਮਣ ਹੈ, ਭਗਵੰਤ ਮਾਨ – ਕੇਜਰੀਵਾਲ ਸਰਕਾਰ ਜਾਂ ਉਸ ਦੀ ਅਫਸਰਸ਼ਾਹੀ ਨਹੀ ।
ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਰਨ, ਕਾਰਨ ਹੋਏ ਹਰ ਤਰ੍ਹਾਂ ਦੇ ਮਾਲੀ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ
ਆਗੂਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਨਾਲ ਸਬੰਧਿਤ ਅੰਦੋਲਨ ਦੀਆਂ ਮੰਗਾਂ ਵਿੱਚ ਫ਼ਸਲਾਂ ਤੇ ਐਮ. ਐਸ. ਪੀ. ਗਰੰਟੀ ਕਾਨੂੰਨ, ਕਿਸਾਨ ਮਜ਼ਦੂਰ ਦੀ ਕਰਜ਼ ਮੁਕਤੀ, ਮਨਰੇਗਾ ਤਹਿਤ ਵੱਧ ਰੁਜਗਾਰ ਦੀ ਮੰਗ ਸਮੇਤ 12 ਮੰਗਾਂ ਦੇ ਜਲਦ ਹੱਲ ਕੀਤੇ ਜਾਣ । ਉਹਨਾ ਕਿਹਾ ਕਿ 19 ਮਾਰਚ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ, ਚਲਦੇ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਰਨ, ਕਾਰਨ ਹੋਏ ਹਰ ਤਰ੍ਹਾਂ ਦੇ ਮਾਲੀ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ । ਟਰਾਲੀਆਂ ਜਾਂ ਹੋਰ ਸਮਾਨ ਚੋਰੀ ਹੋਣ ਦੇ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਸਾਜ਼ਿਸ਼ ਵਿੱਚ ਸ਼ਾਮਿਲ ਵਿਧਾਇਕ ਗੁਰਲਾਲ ਘਨੌਰ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ। ਪੁਲਿਸ ਵੱਲੋਂ ਮੋਰਚਿਆਂ ਤੇ ਕੀਤੇ ਤਸ਼ੱਦਦ ਵਿੱਚ ਆਮ ਕਿਸਾਨਾਂ ਮਜਦੂਰਾਂ ਦੀ ਕੁੱਟ ਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਤੇ 20 ਮਾਰਚ ਨੂੰ ਸ਼ੰਭੂ ਮੋਰਚੇ ਤੇ ਲਾਠੀਆਂ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਭੂ ਦੇ ਐਸ. ਐਚ. ਓ. ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ। ਉਹਨਾ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਜਿੰਨਾ ਸ਼ਰਾਰਤੀ ਅਨਸਰਾਂ ਵੱਲੋਂ ਸ਼ੰਭੂ ਖਨੌਰੀ ਤੇ ਚੋਰੀ-ਚਕਾਰੀ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ, ਅਜਿਹੇ ਅਨਸਰਾਂ ਤੇ ਤੁਰੰਤ ਬਣਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ।
ਜ਼ਿਲ੍ਹੇ ਦੇ ਕਿਸਾਨਾਂ ਦੇ ਹੋਏ ਨੁਕਸਾਨ ਦੀਆਂ ਕੱਲ੍ਹ ਤੱਕ ਲਿਸਟਾਂ ਤਿਆਰ ਕਰਕੇ ਸੂਬੇ ਨੂੰ ਭੇਜ ਦਿੱਤੀਆਂ ਜਾਣਗੀਆਂ
ਮੀਟਿੰਗ ਵਿੱਚ ਫੈਂਸਲਾ ਕੀਤਾ ਗਿਆ ਜ਼ਿਲ੍ਹੇ ਦੇ ਕਿਸਾਨਾਂ ਦੇ ਹੋਏ ਨੁਕਸਾਨ ਦੀਆਂ ਕੱਲ੍ਹ ਤੱਕ ਲਿਸਟਾਂ ਤਿਆਰ ਕਰਕੇ ਸੂਬੇ ਨੂੰ ਭੇਜ ਦਿੱਤੀਆਂ ਜਾਣਗੀਆਂ। ਧਰਮਕੋਟ ਦੇ ਐਮ. ਐਲ. ਏ. ਲਾਡੀ ਢੋਸ ਵੱਲੋ 31 ਮਾਰਚ ਨੂੰ ਕਿਸਾਨਾਂ ਤੇ ਕੀਤੀ ਗੁੰਡਾਗਰਦੀ ਦੇ ਜਵਾਬ ਵਿੱਚ 11 ਅਪ੍ਰੈਲ ਨੂੰ ਉਸ ਦੇ ਬਾਰ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਜਿਲ੍ਹੇ ਤੋਂ ਜੱਥੇ ਜਾਣਗੇ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਸਤਵੰਤ ਸਿੰਘ ਵਜੀਦਪੁਰ , ਸੂਬਾ ਪ੍ਰੈੱਸ ਸਕੱਤਰ ਡਾਕਟਰ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਆਪੋ-ਆਪਣੇ ਵਿਚਾਰ ਰੱਖੇ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ, ਗੁਰਨਾਮ ਸਿੰਘ ਢੈਂਠਲ, ਯਾਦਵਿੰਦਰ ਸਿੰਘ, ਇੰਦਰ ਮੋਹਨ,ਦੀਪਾ ਸਿੰਘ ਪ੍ਰਧਾਨ ਘਨੌਰ ਬਲਾਕ,ਵਿਕਰਮ ਜੀਤ ਸਿੰਘ ਅਰਨੋ ਮਹਿੰਦਰ ਸਿੰਘ, ਕੇਹਰ ਸਿੰਘ ਅਵਤਾਰ ਸਿੰਘ ਦਿਆ ਗੜ,ਪਲਜੀਤ ਸਿੰਘ, ਬੰਟੀ ਸਿੰਘ ਮਿੱਠੂ ਮਾਜਰਾ, ,ਨਾਜ਼ਰ ਸਿੰਘ ਕਕਰਾਲਾ, ਬਲਦੇਵ ਸਿੰਘ ਭਾਨਰੀ, ਭਾਗ ਸਿੰਘ ਫਤੇਪੁਰ, ਪਵਨ ਪਸਿਆਣਾ ,ਜੱਸੀ ਢਿੱਲੋਂ, ਆਦਿ ਸ਼ਾਮਿਲ ਸਨ ।




