ਪਿੰਡ ਚਪੜ ਵਿਖੇ ਮਹਾਂਪੰਚਾਇਤ ‘ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਮੂਲੀਅਤ

ਘਨੌਰ, 5 ਅਪ੍ਰੈਲ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਵੇੜਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਅਲੂਣਾ ਦੀ ਅਗਵਾਈ ਹੇਠ ਪਿੰਡ ਚਪੜ ਵਿਖੇ ਕਿਸਾਨ ਮਹਾ ਪੰਚਾਇਤ ਕੀਤੀ ਗਈ। ਇਸ ਕਿਸਾਨ ਮਹਾ ਪੰਚਾਇਤ ਵਿੱਚ ਵੱਧ ਤੋਂ ਵੱਧ ਜਿਲਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਨੌਜਵਾਨ, ਬੀਬੀਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਹੋਏ ।
ਐਮ. ਐਸ. ਪੀ. ਦੀ ਗਰੰਟੀ ਕਾਨੂੰਨ ਬਣਾਉਣ ਲਈ ਜੰਗ ਜਾਰੀ ਰਹੇਗੀ  :- ਜਗਜੀਤ ਸਿੰਘ ਡੱਲੇਵਾਲ 
ਅੱਜ ਕਿਸਾਨ ਮਹਾ ਪੰਚਾਇਤ ਵਿੱਚ ਉਚੇਚੇ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨਾਲ ਅਭਿਮਨਿਊ ਕੋਹਾੜ, ਨਵਦੀਪ ਜਲਵੇੜਾ ਅਤੇ ਭਾਨਾ ਸਿੱਧੂ ਸ਼ਾਮਿਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਭਿਮਨਿਓ ਕੋਹਾੜ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇੱਕ ਇੱਕ ਪਾਸੇ ਸਰਕਾਰ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੀ ਹੋਵੇ ਤੇ ਦੂਜੇ ਪਾਸੇ ਮੀਟਿੰਗਾਂ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੇ ਬੈਠੇ ਕਿਸਾਨ ਆਗੂਆਂ ਤੇ ਹਮਲਾ ਕਰਦਿਆਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਅੱਜ ਹਜ਼ਾਰਾਂ ਕਿਸਾਨਾਂ ਦੇ ਦਰਸ਼ਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਲਈ ਉਹਨਾਂ ਦਾ ਮਰਨ ਵਰਤ ਅਤੇ ਸਰਕਾਰ ਦੇ ਖਿਲਾਫ ਜੰਗ ਜਾਰੀ ਰਹੇਗੀ ।
ਕਿਸਾਨਾਂ ਦਾ ਗੜੇਮਾਰੀ ਦੌਰਾਨ ਨੁਕਸਾਨ ਹੋਇਆ ਸਰਕਾਰ ਤੁਰੰਤ ਉਨਾਂ ਕਿਸਾਨਾਂ ਲਈ ਮੁਆਵਜਾ ਰਾਸ਼ੀ ਜਾਰੀ ਕਰੇ 
ਉਨਾ ਕਿਹਾ ਕਿ ਜੇਕਰ ਚਾਰ ਮਈ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੁਆਰਾ ਐਮ. ਐਸ. ਪੀ. ਦਾ ਕਾਨੂੰਨ ਨਹੀਂ ਬਣਾਇਆ ਜਾਂਦਾ ਤਾਂ ਦੋਵੇਂ ਫੋਰਸਾਂ ਵੱਲੋਂ ਪਹਿਲਾਂ ਨਾਲੋਂ ਵੱਡਾ ਇਕੱਠ ਕਰਕੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ । ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੋਂ ਜੋ ਕਿਸਾਨਾਂ ਦਾ ਸਮਾਨ  ਟਰੈਕਟਰ ਟਰਾਲੀਆਂ ਜੋ ਵੀ ਚੋਰੀ ਹੋਇਆ ਹੈ, ਸਰਕਾਰ ਤੁਰੰਤ ਉਸਦੀ ਭਰਭਾਈ ਕਰੇ ਅਤੇ ਕਿਸਾਨਾਂ ਦਾ ਸਮਾਨ ਚੋਰੀ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਅਤੇ ਨਾਲ ਹੀ ਉਨਾਂ ਕਿਹਾ ਕਿ ਜਿਹੜੇ ਕਿਸਾਨਾਂ ਦਾ ਗੜੇਮਾਰੀ ਦੌਰਾਨ ਨੁਕਸਾਨ ਹੋਇਆ ਸਰਕਾਰ ਤੁਰੰਤ ਉਨਾਂ ਕਿਸਾਨਾਂ ਲਈ ਮੁਆਵਜਾ ਰਾਸ਼ੀ ਜਾਰੀ ਕਰੇ ।
ਸਕੱਤਰ ਸਰਦਾਰ ਮਾਨ ਸਿੰਘ ਰਾਜਪੁਰਾ ਕੀਤਾ ਲੰਗਰ ਲਗਾਉਣ ਵਾਲੇ ਸਾਰੀ ਸੰਗਤ ਅਤੇ ਪਿੰਡ ਚਪੜ ਦੇ ਸਾਰੇ ਕਿਸਾਨ ਅਤੇ ਅੱਜ ਮਹਾ ਪੰਚਾਇਤ ਵਿੱਚ ਪਹੁੰਚੇ ਸਾਰੇ ਕਿਸਾਨਾਂ ਦਾ ਧੰਨਵਾਦ
ਇਸ ਮੌਕੇ  ਸਕੱਤਰ ਸਰਦਾਰ ਮਾਨ ਸਿੰਘ ਰਾਜਪੁਰਾ ਵੱਲੋਂ ਲੰਗਰ ਲਗਾਉਣ ਵਾਲੇ ਸਾਰੀ ਸੰਗਤ ਅਤੇ ਪਿੰਡ ਚਪੜ ਦੇ ਸਾਰੇ ਕਿਸਾਨ ਅਤੇ ਅੱਜ ਮਹਾ ਪੰਚਾਇਤ ਵਿੱਚ ਪਹੁੰਚੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਸਿੰਘ ਨੂਰਖੇੜੀਆਂ, ਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅਮ੍ਰਿਤਸਰ, ਜ਼ਿਲ੍ਹਾ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਕਾਮੀ ਕਲਾ, ਬਾਬਾ ਗੁਰਤਾਰ ਸਿੰਘ, ਗੁਰਪ੍ਰੀਤ ਸਿੰਘ ਸੀਲ ਯੂਥ ਪ੍ਰਧਾਨ, ਸ਼ਮਸ਼ੇਰ ਸਿੰਘ ਰਾਜਪੁਰਾ, ਅਜੈਬ ਸਿੰਘ ਚਪੜ, ਅਮਰੀਕ ਸਿੰਘ ਚਪੜ, ਸਵਰਨ ਸਿੰਘ, ਮਹਿੰਦਰ ਸਿੰਘ ਸ਼ੰਭੂ, ਪ੍ਰੇਮ ਸਿੰਘ ਕਲਰਭੈਣੀ, ਬਲਜੀਤ ਸਿੰਘ ਲੋਚਮਾਂ, ਬਲਜੀਤ ਸਿੰਘ ਰਾਏਪੁਰ, ਸੰਤੋਖ ਸਿੰਘ, ਸਤਪਾਲ ਸਿੰਘ ਮਹਿਮੂਦਪੁਰ ਪ੍ਰੈਸ ਸਕੱਤਰ, ਗੁਰਦੇਵ ਸਿੰਘ ਟਹਿਲਪੁਰਾ, ਟਹਿਲ ਸਿੰਘ, ਕੁਲਵੀਰ ਸਿੰਘ ਜਰਮਲ ਕਤਲਾਹਰ, ਪ੍ਰਦੰਮਣ ਸਿੰਘ, ਚਰਨਜੀਤ ਸਿੰਘ ਜੋਤੀ, ਕਸ਼ਮੀਰ ਸਿੰਘ ਗੋਟੀ ਖਾਨਪੁਰ ਵੜਿੰਗ, ਪੰਡਿਤ ਭਗਵਾਨ ਦਾਸ, ਧਰਮਪਾਲ ਸ਼ਰਮਾ ਬਠੌਣੀਆ, ਕੁਲਵੰਤ ਸਿੰਘ ਸੰਧੂ ਕਤਲਾਹਰ, ਆਦਿ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਮੌਜੂਦ ਸਨ ।

Leave a Comment

Your email address will not be published. Required fields are marked *

Scroll to Top